ਹਿਮਾਚਲ ਪ੍ਰਦੇਸ਼ : ਮੋਟਰ ਪੰਪ ''ਚ ਕਰੰਟ ਆਉਣ ਨਾਲ ਬਾਪ-ਬੇਟੇ ਦੀ ਮੌਤ

Monday, Aug 31, 2020 - 04:32 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲ੍ਹੇ ਦੇ ਨਿਹਰੀ ਖੇਤਰ ਦੇ ਬਰੋਟ 'ਚ ਐਤਵਾਰ ਨੂੰ ਕਰੰਟ ਲੱਗਣ ਨਾਲ ਬਾਪ-ਬੇਟੇ ਦੀ ਮੌਤ ਹੋ ਗਈ ਅਤੇ ਇਕ ਜਨਾਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਹਾਦਸਾ ਨਿਹਰੀ ਖੇਤਰ ਦੀ ਪਿੰਡ ਪੰਚਾਇਤ ਝੁੰਗੀ ਦੇ ਪਿੰਡ ਬਰੋਟ 'ਚ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਨੋਤਾ ਰਾਮ (40) ਅਤੇ ਘਨਸ਼ਾਮ (17) ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਨੋਤਾ ਰਾਮ ਮੋਟਰ ਪੰਪ ਤੋਂ ਪਸ਼ੂਆਂ ਲਈ ਟੈਂਕ 'ਚ ਪਾਣੀ ਭਰ ਰਿਹਾ ਸੀ, ਉਦੋਂ ਉਸ ਨੂੰ ਕਰੰਟ ਲੱਗਾ।

ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੇਟੇ ਘਨਸ਼ਾਮ ਦੀ ਵੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਜਨਾਨੀ ਨੂੰ ਕਰੰਟਾ ਲੱਗਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਉਸ ਨੂੰ ਸੀ.ਐੱਸ.ਸੀ. ਕਰਸੋਗ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਨੇ ਬਾਪ-ਬੇਟੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਨਾਨੀ ਇਲਾਜ ਅਧੀਨ ਹੈ। ਥਾਣਾ ਇੰਚਾਰਜ ਬੀ.ਐੱਸ.ਐੱਲ. ਕਾਲੋਨੀ ਸੁੰਦਰਨਗਰ ਪ੍ਰਕਾਸ਼ ਚੰਦ ਮਿਸ਼ਰਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News