ਹਿਮਾਚਲ ''ਚ ਮੌਸਮ ਖੁਸ਼ਕ, ਕਲਾਂਗ ਸਭ ਤੋਂ ਠੰਡਾ ਸਥਾਨ

01/27/2020 12:54:23 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ 'ਚ ਸੋਮਵਾਰ ਭਾਵ ਅੱਜ ਮੌਸਮ ਬੇਹੱਦ ਠੰਡਾ ਅਤੇ ਖੁਸ਼ਕ ਰਿਹਾ। ਸੈਰ-ਸਪਾਟਾ ਵਾਲੀ ਥਾਂ ਕੁਫਰੀ ਅਤੇ ਮਨਾਲੀ 'ਚ ਤਾਪਮਾਨ 0 ਤੋਂ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਲਾਹੌਲ-ਸਪੀਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਦਾ ਘੱਟ ਤੋਂ ਘੱਟ ਤਾਪਮਾਨ 0 ਤੋਂ 13.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਕਿ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ। 

ਕਿੰਨੌਰ ਦੇ ਕਲਪਾ ਵਿਚ ਘੱਟ ਤੋਂ ਘੱਟ ਤਾਪਮਾਨ 0 ਤੋਂ 6.7 ਡਿਗਰੀ ਸੈਲਸੀਅਸ ਹੇਠਾਂ, ਜਦਕਿ ਮਨਾਲੀ 'ਚ 0 ਤੋਂ 3.4 ਡਿਗਰੀ ਹੇਠਾਂ ਅਤੇ ਕੁਫਰੀ 'ਚ 0 ਤੋਂ 2 ਡਿਗਰੀ ਸੈਲਸੀਅਸ ਹੇਠਾਂ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਡਲਹੌਜੀ ਅਤੇ ਸ਼ਿਮਲਾ ਦਾ ਘੱਟ ਤੋਂ ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਅਤੇ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਭਾਰੀ ਬਾਰਿਸ਼ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਜਦਕਿ ਸੋਮਵਾਰ ਤੋਂ ਬੁੱਧਵਾਰ ਨੂੰ ਸੂਬੇ ਦੇ ਉੱਚੇ ਪਹਾੜੀ ਖੇਤਰਾਂ 'ਚ ਬਾਰਿਸ਼ ਅਤੇ ਬਰਫਬਾਰੀ ਦਾ ਅਨੁਮਾਨ ਜਤਾਇਆ ਹੈ।


Tanu

Content Editor

Related News