ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਚੋਣ ਪ੍ਰਚਾਰ ਖ਼ਤਮ, 12 ਨਵੰਬਰ ਨੂੰ ਪੈਣਗੀਆਂ ਵੋਟਾਂ

11/10/2022 6:23:43 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦਾ ਪ੍ਰਚਾਰ ਵੀਰਵਾਰ ਯਾਨੀ ਕਿ ਅੱਜ ਸ਼ਾਮ 5 ਵਜੇ ਖ਼ਤਮ ਹੋ ਗਿਆ। ਦੱਸ ਦੇਈਏ ਕਿ ਹਿਮਾਚਲ ’ਚ 12 ਨਵੰਬਰ, ਸ਼ਨੀਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਜਦਕਿ ਨਤੀਜੇ 8 ਦਸੰਬਰ ਨੂੰ ਆਉਣਗੇ।  ਇਸ ਤੋਂ ਪਹਿਲਾਂ ਹਿਮਾਚਲ ਚੋਣਾਂ ਨੂੰ ਲੈ ਕੇ  ਭਾਜਪਾ ਅਤੇ ਕਾਂਗਰਸ ਨੇ ਪੂਰੀ ਤਾਕਤ ਲਾ ਦਿੱਤੀ ਹੈ। ਭਾਜਪਾ ਵਲੋਂ ਅਮਿਤ ਸ਼ਾਹ, ਪ੍ਰਧਾਨ ਮੰਤਰੀ ਮੋਦੀ, ਜੇ. ਪੀ. ਨੱਢਾ ਸਮੇਤ ਕਈ ਨੇਤਾਵਾਂ ਦੀਆਂ ਰੈਲੀਆਂ ਹੋਈ। ਓਧਰ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਨੇਤਾਵਾਂ ਨੇ ਆਖ਼ਰੀ ਦਿਨ ਪ੍ਰਚਾਰ ਕੀਤਾ। ਕਾਂਗਰਸ ਨੇ ਸਾਰੀਆਂ 68 ਸੀਟਾਂ ’ਤੇ ‘ਵਿਜੇ ਆਸ਼ੀਰਵਾਦ ਰੈਲੀ’ ਅਤੇ ‘ਰੋਡ ਸ਼ੋਅ’ ਵੀ ਕੀਤਾ।

PunjabKesari

ਹਿਮਾਚਲ ਚੋਣਾਂ ’ਚ ਇਸ ਵਾਰ 412 ਉਮੀਦਵਾਰ ਚੋਣ ਮੈਦਾਨ ’ਚ 

ਹਿਮਾਚਲ ਵਿਧਾਨ ਸਭਾ ਚੋਣਾਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਵਿਧਾਨ ਸਭਾ ਚੋਣਾਂ ਲਈ ਇਸ ਵਾਰ ਕੁੱਲ 412 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ’ਚ 24 ਮਹਿਲਾ ਉਮੀਦਵਾਰ, ਜਦਕਿ 388 ਪੁਰਸ਼ ਉਮੀਦਵਾਰ ਹਨ। ਕੁੱਲ ਵੋਟਰਾਂ ’ਚ 28,54,945 ਪੁਰਸ਼, 27,37845 ਮਹਿਲਾ ਅਤੇ 38 ਥਰਡ ਜੈਂਡਰ ਹਨ। ਇਸ ਵਾਰ ਚੋਣਾਂ ’ਚ 18-19 ਸਾਲ ਦੀ ਉਮਰ ਵਰਗ ਦੇ 1,93,106 ਨਵੇਂ ਵੋਟਰ ਜੋੜੇ ਗਏ ਹਨ।

PunjabKesari

ਚੋਣ ਕਮਿਸ਼ਨ ਨੇ ਖਿੱਚੀ ਤਿਆਰੀ

ਓਧਰ ਚੋਣ ਕਮਿਸ਼ਨ ਨੇ ਵੋਟਾਂ ਲਈ ਤਿਆਰੀਆਂ ਕੱਸ ਲਈਆਂ ਹਨ। ਕੁੱਲੂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM), (VVPAT) ਅਤੇ ਹੋਰ ਪੋਲਿੰਗ ਸਮੱਗਰੀ ਲੈ ਕੇ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਸਟੇਸ਼ਨਾਂ ਲਈ ਪੋਲਿੰਗ ਅਧਿਕਾਰੀ ਰਵਾਨਾ ਹੋ ਗਏ ਹਨ। ਚੋਣ ਕਮਿਸ਼ਨ ਨੇ 7881 ਪੋਲਿੰਗ ਬੂਥ ਸਥਾਪਤ ਕੀਤੇ ਹਨ। 
 


Tanu

Content Editor

Related News