ਹਿਮਾਚਲ: ਇਕ ਦਿਨ ’ਚ 22 ਮਰੀਜ਼ਾਂ ਦੀ ਮੌਤ, ਪੀੜਤਾਂ ਦੀ ਗਿਣਤੀ ਵੀ ਵਧੀ

04/29/2021 5:03:57 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਵੀਰਵਾਰ ਨੂੰ ਕੋਵਿਡ-19 ਵਾਇਰਸ ਨਾਲ 22 ਲੋਕਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ 1,429 ਹੋ ਗਈ। ਉੱਥੇ ਹੀ ਵਾਇਰਸ ਦੇ 1,096 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 94,985 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸੂਬੇ ਦੇ ਵਿਸ਼ੇਸ਼ ਸਿਹਤ ਸਕੱਤਰ ਨਿਪੁਨ ਜ਼ਿੰਦਲ ਮੁਤਾਬਕ ਹਿਮਾਚਲ ਪ੍ਰਦੇਸ਼ ਵਿਚ ਮੌਜੂਦਾ ਸਮੇਂ ’ਚ 16,041 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 1,109 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨਾਲ ਵਾਇਰਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 77,444 ਹੋ ਗਈ ਹੈ।

 

ਇਹ ਵੀ ਪੜ੍ਹੋ- ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਈ-ਪਾਸ ਤੋਂ ਬਿਨਾਂ ‘ਨੋ ਐਂਟਰੀ’

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਦੇਸ਼ ’ਚ ਪਾਬੰਦੀਆਂ ਨੂੰ 10 ਮਈ ਤੱਕ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਿਆਹਾਂ ’ਚ 50 ਦੀ ਬਜਾਏ 20 ਲੋਕ ਹੀ ਸ਼ਾਮਲ ਹੋ ਸਕਣਗੇ। ਕੋਵਿਡ ਦੇ ਮਾਮਲੇ ਵੱਧਣਾ ਚਿੰਤਾ ਦਾ ਵਿਸ਼ਾ ਹੈ। ਪ੍ਰਦੇਸ਼ ਵਿਚ ਮੌਤ ਦਰ ਵੀ ਵਧੀ ਹੈ। ਇਸ ਲਈ ਹੁਣ ਵਿਆਹਾਂ ’ਚ 20 ਲੋਕ ਹੀ ਸ਼ਾਮਲ ਹੋ ਸਕਣਗੇ, ਤਾਂ ਕਿ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਬੈੱਡ ਅਤੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। 

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਦਾ ਕਹਿਰ; 17 ਲੋਕਾਂ ਦੀ ਮੌਤ, 960 ਨਵੇਂ ਕੇਸ


Tanu

Content Editor

Related News