ਕਿਸਾਨ ਨੇ ਉਗਾਇਆ 17 ਕਿਲੋ ਦਾ ਗੋਭੀ ਦਾ ਫੁੱਲ, ਦੇਖ ਹਰ ਕੋਈ ਹੋਇਆ ਹੈਰਾਨ

Wednesday, Oct 14, 2020 - 11:50 AM (IST)

ਕਿਸਾਨ ਨੇ ਉਗਾਇਆ 17 ਕਿਲੋ ਦਾ ਗੋਭੀ ਦਾ ਫੁੱਲ, ਦੇਖ ਹਰ ਕੋਈ ਹੋਇਆ ਹੈਰਾਨ

ਲਾਹੌਲ ਸਪੀਤੀ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ 'ਚ ਇਕ ਕਿਸਾਨ ਦੇ ਖੇਤ 'ਚ 17.2 ਕਿਲੋ ਦਾ ਗੋਭੀ ਦਾ ਫੁੱਲ ਉਗਾਇਆ ਹੈ। ਗੋਭੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਗੋਭੀ ਦਾ ਫੁੱਲ ਇਕ-2 ਜਾਂ ਤਿੰਨ ਕਿਲੋ ਤੱਕ ਹੁੰਦਾ ਹੈ ਪਰ ਇਕ 17.2 ਕਿਲੋ ਦਾ ਇਕ ਫੁੱਲ ਦੇਖ ਕੇ ਹਰ ਕੋਈ ਹੈਰਾਨ ਹੈ।

ਜਾਣਕਾਰੀ ਅਨੁਸਾਰ, ਲਾਹੌਲ ਦੇ ਰਲਿੰਗ ਪਿੰਡ ਦੇ ਕਿਸਾਨ ਸੁਨੀਲ ਕੁਮਾਰ ਪੇਸ਼ੇ ਤੋਂ ਕਿਸਾਨ ਹਨ। ਉਨ੍ਹਾਂ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੈ। ਜੈਵਿਕ ਖੇਤੀ ਰਾਹੀਂ ਕੁਝ ਨਵੇਂ ਪ੍ਰਯੋਗਾਂ ਦੀ ਬਦੌਲਤ ਸੁਨੀਲ ਕੁਮਾਰ ਨੇ 17.2 ਕਿਲੋ ਦਾ ਇਕ ਗੋਭੀ ਦਾ ਫੁੱਲ ਤਿਆਰ ਕੀਤਾ। ਉਨ੍ਹਾਂ ਦੇ ਪ੍ਰਯੋਗਾਂ ਨਾਲ 17 ਕਿਲੋ ਦੇ ਗੋਭੀ ਦੇ ਫੁੱਲ ਦੀ ਖ਼ਬਰ ਨੇ ਦੇਸ਼ ਦੀ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਖੋਜ ਕੇਂਦਰ ਦੇ ਵਿਗਿਆਨੀਆਂ ਨੂੰ ਵੀ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਕਿਸਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ੁਰੂਆਤ ਤੋਂ ਹੀ ਜੈਵਿਕ ਖੇਤੀ 'ਤੇ ਧਿਆਨ ਦਿੱਤਾ। ਗੋਭੀ ਦਾ ਫੁੱਲ 2 ਕਿਲੋ ਦਾ ਹੁੰਦਾ ਹੈ ਪਰ ਉਨ੍ਹਾਂ ਨੇ ਇਸ ਸਾਲ 17.2 ਕਿਲੋ ਦਾ ਉਗਾਇਆ ਹੈ। ਜੇਕਰ ਤੁਸੀਂ ਖੇਤੀਬਾੜੀ ਸੰਬੰਧੀ ਨਵੀਂ ਤਕਨੀਕੀ ਅਤੇ ਨਵੇਂ ਸੋਧ ਦੀ ਜਾਣਕਾਰੀ ਚਾਹੁੰਦੇ ਹਨ ਤਾਂ ਕਿਸਾਨ ਸੁਨੀਲ ਨਾਲ ਸੰਪਰਕ ਕਰ ਸਕਦੇ ਹਨ।


author

DIsha

Content Editor

Related News