ਹਿਮਾਚਲ ਪ੍ਰਦੇਸ਼ ’ਚ ਖੱਡ ’ਚ ਡਿੱਗੀ ਬੱਸ, 8 ਲੋਕਾਂ ਦੀ ਮੌਤ

Wednesday, Mar 10, 2021 - 03:38 PM (IST)

ਹਿਮਾਚਲ ਪ੍ਰਦੇਸ਼ ’ਚ ਖੱਡ ’ਚ ਡਿੱਗੀ ਬੱਸ, 8 ਲੋਕਾਂ ਦੀ ਮੌਤ

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਬੱਸ ਦੇ ਡੂੰਘੇ ਖੱਡ ਵਿਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਚੰਬਾ ਪੁਲਸ ਅਧਿਕਾਰੀ ਐੱਸ. ਅਰੂਲ ਨੇ ਦੱਸਿਆ ਕਿ ਹਾਦਸਾ ਬੁੱਧਵਾਰ ਸਵੇਰੇ ਤੀਸਾ ਸਬ-ਡਿਵੀਜ਼ਨ ਨੇੜੇ ਵਾਪਰਿਆ। ਬੱਸ ਤੀਸਾ ਤੋਂ ਚੰਬਾ ਜਾ ਰਹੀ ਸੀ ਅਤੇ ਕਲੋਨੀ ਮੋੜ-ਤੀਸਾ ਵਿਚਾਲੇ ਖੱਡ ਵਿਚ ਜਾ ਡਿੱਗੀ। ਬੱਸ ’ਚ ਕਰੀਬ 20 ਤੋਂ 25 ਲੋਕ ਸਵਾਰ ਸਨ। ਹਾਦਸੇ ਦਾ ਕਾਰਨ ਬੱਸ ਦਾ ਬੇਕਾਬੂ ਹੋਣਾ ਦੱਸਿਆ ਜਾ ਰਿਹਾ ਹੈ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਓਧਰ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੁਪਹਿਰ ਨੂੰ ਸਦਨ ਨੂੰ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਹਾਦਸੇ ’ਤੇ ਦੁੱਖ਼ ਜ਼ਾਹਰ ਕਰਦੇ ਹੋਏ ਸਦਨ ਨੂੰ ਦੱਸਿਆ ਕਿ ਤੀਸਾ ਵਿਚ ਕਾਲੋਨੀ ਮੋੜ ਨੇੜੇ ਸਵੇਰੇ ਕਰੀਬ 10 ਵਜੇ ਇਕ ਬੱਸ ਦੇ 200 ਮੀਟਰ ਡੂੰਘੇ ਖੱਡ ਵਿਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਜੈਰਾਮ ਠਾਕੁਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੈਡੀਕਲ ਕਾਲਜ ਚੰਬਾ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚੋਂ 4 ਦੀ ਹਾਲਤ ਗੰਭੀਰ ਹੈ।


author

Tanu

Content Editor

Related News