ਹਿਮਾਚਲ ਦੇ ਮੁੱਖ ਮੰਤਰੀ ਨੇ ਪੇਸ਼ ਕੀਤਾ 50 ਹਜ਼ਾਰ ਕਰੋੜ ਦਾ ਬਜਟ, ਜਾਣੋ ਕੀ ਹੈ ਖ਼ਾਸ

03/06/2021 2:41:33 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਯਾਨੀ ਕਿ ਅੱਜ ਹਿਮਾਚਲ ਵਿਧਾਨ ਸਭਾ ’ਚ ਆਪਣੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਮੁੱਖ ਮੰਤਰੀ ਨੇ 50,192 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਪਿਛਲੇ ਸਾਲ ਦੇ ਬਜਟ ਤੋਂ ਵੱਧ ਹੈ। ਬਜਟ ਵਿਚ ਨਵੇਂ ਟੈਕਸ ਦੀ ਵਿਵਸਥਾ ਨਹੀਂ ਹੈ। ਜੈਰਾਮ ਨੇ ਬੀਬੀਆਂ ਦੇ ਕਲਿਆਣ ਅਤੇ ਮਜ਼ਬੂਤੀਕਰਨ, ਸਮਾਜਿਕ ਸੁਰੱਖਿਆ ਦੇ ਵਿਸਥਾਰ, ਸਿਹਤ ਸੇਵਾਵਾਂ ਦੇ ਵਿਸਥਾਰ, ਕਿਸਾਨਾਂ ਦੀ ਆਮਦਨ ’ਚ ਵਾਧਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਉਦਯੋਗਿਕ ਵਿਕਾਸ ਅਤੇ ਬੁਨਿਆਦੀ ਢਾਂਚੇ ’ਤੇ ਜ਼ੋਰ ਅਤੇ ਸਿੱਖਿਆ ਵਿਚ ਗੁਣਵੱਤਾ ’ਤੇ ਆਧਾਰਿਤ ਬਜਟ ਪੇਸ਼ ਕੀਤਾ।
ਬਜਟ 2021-22 ਵਿਚ ਹਿਮਾਚਲ ਪੱਥ ਟਰਾਂਸਪੋਰਟ ਨਿਗਮ ਲਈ 377 ਕਰੋੜ ਰੁਪਏ ਦੀ ਵਿਵਸਥਾ। ਇਲੈਕਟ੍ਰਿਕ ਬੱਸਾਂ ਸਮੇਤ 200 ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ। 

ਸਰਕਾਰ ਦੇ ਕਾਰਜਕਾਲ ਵਿਚ ਹੁਣ ਤੱਕ 6 ਲੱਖ 60 ਹਜ਼ਾਰ ਲੋਕ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਦਾਇਰੇ ਵਿਚ ਲਿਆਂਦੇ ਗਏ ਹਨ, ਜਿਸ ’ਤੇ 1,050 ਕਰੋੜ ਰੁਪਏ ਖਰਚੇ ਜਾਣਗੇ। 
ਸਿੱਖਿਆ ਲਈ 8 ਹਜ਼ਾਰ 24 ਕਰੋੜ ਰੁਪਏ ਦਾ ਬਜਟ।
ਸਿਹਤ ਸੇਵਾਵਾਂ ਲਈ 3,016 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ। 
ਸ਼ਿਮਲਾ ਅਤੇ ਧਰਮਸ਼ਾਲਾ ਵਿਚ ਸਮਾਰਟ ਸਿਟੀ ਯੋਜਨਾ ਤਹਿਤ ਬੱਸ ਅੱਡਿਆਂ ਨੂੰ ਵਿਕਸਿਤ ਕੀਤਾ ਜਾਵੇਗਾ। 
ਸਵਰਣ ਜਯੰਤੀ ਨਾਰੀ ਸੰਬਲ ਯੋਜਨਾ ਤਹਿਤ 65-69 ਸਾਲ ਦੀਆਂ ਸੀਨੀਅਰ ਬੀਬੀਆਂ ਨੂੰ 1,000 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਜਿਸ ’ਤੇ 55 ਕਰੋੜ ਰੁਪਏ ਦੀ ਵਾਧੂ ਰਾਸ਼ੀ ਖਰਚ ਕੀਤੀ ਜਾਵੇਗੀ। 
ਸ਼ਗਨ ਨਾਮ ਤੋਂ ਨਵੀਂ ਯੋਜਨਾ ਦਾ ਸ਼ੁੱਭ ਆਰੰਭ। ਇਸ ਤਹਿਤ ਅਨੁਸੂਚਿਤ ਜਾਤੀ, ਜਨਜਾਤੀ ਅਤੇ ਹੋਰ ਪਿਛੜਾ ਵਰਗ ਦੇ ਬੀ. ਪੀ. ਐੱਲ. ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਦੇ ਸਮੇਂ 31 ਹਜ਼ਾਰ ਰੁਪਏ ਦੀ ਗਰਾਂਟ। ਯੋਜਨਾ ’ਤੇ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। 
ਆਈ. ਆਈ. ਟੀ. ਸੰਸਥਾਵਾਂ ਵਿਚ ਵੀਡੀਓ ਕਾਨਫਰੈਂਸਿੰਗ ਦੀ ਸਹੂਲਤ ਹੋਵੇਗੀ।
ਪਸ਼ੂ ਪਾਲਕਾਂ ਨੂੰ ਮਾਹਰ ਸਹੂਲਤ ਦੇਣ ਲਈ ਆਧੁਨਿਕ ਯੰਤਰ ਉਪਲੱਬਧ ਕਰਵਾਏ ਜਾਣਗੇ, ਇਸ ਲਈ 5 ਕਰੋੜ ਰੁਪਏ ਖਰਚ ਹੋਣਗੇ।
ਮਿਲਕ ਫੇਡ ਨੂੰ 28 ਕਰੋੜ ਦੀ ਗਰਾਂਟ ਉਪਲੱਬਧ ਹੋਵੇਗੀ। ਦੁੱਧ ਖਰੀਦ ਮੁੱਲ ਦੋ ਰੁਪਏ ਵਧਾਇਆ ਗਿਆ। 
ਪ੍ਰਦੇਸ਼ ਵਿਚ ਕੁਦਰਤੀ ਖੇਤੀ ਲਈ 50 ਹਜ਼ਾਰ ਨਵੇਂ ਕਿਸਾਨਾਂ ਨੂੰ ਜੋੜਿਆ ਜਾਵੇਗਾ, ਇਸ ਲਈ 20 ਕਰੋੜ ਦਾ ਬਜਟ ਪ੍ਰਸਤਾਵਿਤ ਹੈ।
ਮੰਡੀਆਂ ਦੇ ਵਿਸਥਾਰ ਲਈ 200 ਕਰੋੜ ਰੁਪਏ ਖਰਚ ਕੀਤੇ ਜਾਣਗੇ।


Tanu

Content Editor

Related News