ਹਿਮਾਚਲ ਪ੍ਰਦੇਸ਼ ''ਚ 13 ਸਾਲ ਦੇ ਮੁੰਡੇ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

Thursday, Sep 10, 2020 - 05:30 PM (IST)

ਹਿਮਾਚਲ ਪ੍ਰਦੇਸ਼ ''ਚ 13 ਸਾਲ ਦੇ ਮੁੰਡੇ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ 13 ਸਾਲਾ ਮੁੰਡੇ ਵਲੋਂ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਨਾਲਾਗੜ੍ਹ ਖੇਤਰ ਦੀ ਜੁਖਾੜੀ ਪੰਚਾਇਤ 'ਚ ਇਕ 13 ਸਾਲ ਦੇ ਮੁੰਡੇ ਨੇ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਮਾਮਲੇ ਜਿਵੇਂ ਹੀ ਪੁਲਸ ਦੇ ਧਿਆਨ 'ਚ ਆਇਆ, ਉਨ੍ਹਾਂ ਨੇ 13 ਸਾਲ ਦੇ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ ਅਤੇ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ।

ਦੱਸਿਆ ਗਿਆ ਹੈ ਕਿ ਜੁਖਾੜੀ ਪੰਚਾਇਤ 'ਚ ਮੁੰਡੇ ਦੇ ਪਿਤਾ ਦੀ ਦੁਕਾਨ ਹੈ ਅਤੇ ਸਕੂਲ 'ਚ ਛੁੱਟੀਆਂ ਕਾਰਨ ਉਹ ਵੀ ਦੁਕਾਨ 'ਤੇ ਹੀ ਬੈਠਦਾ ਸੀ। ਬੀਤੇ ਦਿਨ ਜਦੋਂ ਦੁਕਾਨ 'ਤੇ ਇਕ ਬੱਚੀ ਆਈ ਤਾਂ ਮੁੰਡੇ ਨੇ ਨੇਪਾਲ ਮੂਲ ਦੀ ਬੱਚੀ ਨਾਲ ਛੇੜਛਾੜ ਕੀਤੀ। ਮੁੰਡਾ ਉਸ ਨੂੰ ਵਰਗਲਾ ਕੇ ਘਰ ਦੇ ਅੰਦਰ ਲੈ ਗਿਆ, ਜਿੱਥੇ ਉਸ ਨੇ ਜਬਰ ਜ਼ਿਨਾਹ ਨੂੰ ਅੰਜਾਮ ਦਿੱਤਾ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ ਪਰ ਸੋਮਵਾਰ ਸ਼ਾਮ ਬੱਚੀ ਦੇ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਨੂੰ ਇਸ ਸੰਬੰਧ 'ਚ ਸ਼ਿਕਾਇਤ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News