ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਅਟਲ ਸੁਰੰਗ 'ਚ ਵਾਹਨ ਲਿਜਾਣ 'ਤੇ ਰੋਕ, ਜਾਣੋ ਪੂਰਾ ਮਾਮਲਾ

Monday, Oct 12, 2020 - 05:18 PM (IST)

ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਅਟਲ ਸੁਰੰਗ 'ਚ ਵਾਹਨ ਲਿਜਾਣ 'ਤੇ ਰੋਕ, ਜਾਣੋ ਪੂਰਾ ਮਾਮਲਾ

ਰੋਹਤਾਂਗ- ਹਿਮਾਚਲ ਪ੍ਰਦੇਸ਼ ਦੇ ਅਟਲ ਸੁਰੰਗ ਰੋਹਤਾਂਗ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਅਟਲ ਸੁਰੰਗ ਰੋਹਤਾਂਗ 'ਚ ਹੁਣ ਰਾਤ ਦੇ ਸਮੇਂ ਸਫ਼ਰ ਕਰਨ 'ਤੇ ਰੋਕ ਲੱਗ ਗਈ ਹੈ। ਬੀ.ਆਰ.ਓ. ਨੇ ਬਿਜਲੀ ਦੀ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਹੁਣ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਕੋਈ ਵੀ ਵਾਹਨ ਸੁਰੰਗ 'ਚ ਨਹੀਂ ਜਾ ਸਕੇਗਾ। ਬੀ.ਆਰ.ਓ. ਨੇ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੈਅ ਸਮੇਂ ਦਰਮਿਆਨ ਸੁਰੰਗ 'ਚ ਆਵਾਜਾਈ ਦੀ ਕੋਸ਼ਿਸ਼ ਨਾ ਕਰਨ। ਬੀ.ਆਰ.ਓ. ਨੇ ਜ਼ਿਲ੍ਹਾ ਲਾਹੌਲ-ਸਪੀਤੀ ਅਤੇ ਕੁੱਲੂ ਪੁਲਸ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਹੈ।

ਬਿਜਲੀ ਦੀ ਲਾਈਨ ਰੋਹਤਾਂਗ ਦਰਰੇ ਤੋਂ ਹੋ ਕੇ ਲਾਹੌਲ ਤੱਕ ਗਈ ਹੈ ਪਰ ਸਰਦੀਆਂ 'ਚ ਬਰਫ਼ ਪੈਣ ਕਾਰਨ ਘਾਟੀ 'ਚ ਜ਼ਿਆਦਾਤਰ ਸਮੇਂ ਬਿਜਲੀ ਬੰਦ ਰਹਿੰਦੀ ਹੈ। ਹੁਣ ਬਿਜਲੀ ਦੀ ਲਾਈਨ ਅਟਲ ਸੁਰੰਗ ਤੋਂ ਹੋ ਕੇ ਜਾਵੇਗੀ ਤਾਂ ਸਰਦੀਆਂ 'ਚ ਵੀ ਘਾਟੀ ਦੇ ਲੋਕਾਂ ਹਨ੍ਹੇਰੇ 'ਚ ਨਹੀਂ ਰਹਿਣਾ ਪਵੇਗਾ। ਬੀ.ਆਰ.ਓ. ਚੀਫ਼ ਇੰਜੀਨੀਅਰ ਕੇ.ਪੀ. ਪੁਰਸੋਥਮਨ ਨੇ ਦੱਸਿਆ ਕਿ 33 ਕੇ.ਵੀ. ਬਿਜਲੀ ਦੀ ਲਾਈਨ ਵਿਛਾਉਣ ਦਾ ਕੰਮ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਟਲ ਸੁਰੰਗ ਰੋਹਤਾਂਗ 9 ਵਜੇ ਤੋਂ ਸਵੇਰੇ 6 ਵਜੇ ਤੱਕ ਵਾਹਨਾਂ ਲਈ ਬੰਦ ਰਹੇਗੀ। ਇੰਨੀਂ ਦਿਨੀਂ ਅਟਲ ਸੁਰੰਗ ਰੋਹਤਾਂਗ ਤੋਂ ਸਫ਼ਰ ਲਈ ਹਜ਼ਾਰਾਂ ਸੈਲਾਨੀ ਮਨਾਲੀ ਪਹੁੰਚ ਰਹੇ ਹਨ। ਸੈਲਾਨੀਆਂ 'ਚ ਅਟਲ ਸੁਰੰਗ ਤੋਂ ਸਫ਼ਰ ਕਰ ਕੇ ਲਾਹੌਲ ਪਹੁੰਚਣ ਨੂੰ ਲੈ ਕੇ ਕਾਫ਼ੀ ਉਤਸੁਕਤਾ ਰਹੀ ਹੈ।


author

DIsha

Content Editor

Related News