ਗੋਹੇ ਦੇ ਢੇਰ ਨੇੜੇ ਮਿਲੀ ਨਵਜੰਮੀ ਬੱਚੀ ਦੀ ਮਾਂ ਦੀ ਹੋਈ ਪਛਾਣ, ਜੀਜੇ ਦੀ ਕਰਤੂਤ ਦੀ ਖੁੱਲ੍ਹੀ ਪੋਲ

06/24/2021 3:56:13 PM

ਸਿਰਮੌਰ— ਨਵਜੰਮੀ ਬੱਚੀ ਨੂੰ ਗੋਹੇ ਦੇ ਢੇਰ ਨੇੜੇ ਸੁੱਟੇ ਜਾਣ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਹ ਪਤਾ ਲਾ ਲਿਆ ਹੈ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਕੌਣ ਹੈ। ਦਰਅਸਲ ਨਾਬਾਲਗ ਕੁੜੀ ਨਾਲ ਉਸ ਦੇ ਹੀ ਜੀਜੇ ਨੇ 8-9 ਮਹੀਨੇ ਪਹਿਲਾਂ ਜਬਰ-ਜ਼ਨਾਹ ਕੀਤਾ ਸੀ। ਇਸ ਤੋਂ ਬਾਅਦ ਕੁੜੀ ਗਰਭਵਤੀ ਹੋ ਗਈ। ਮਾਮਲਾ ਪੁਲਸ ਤੱਕ ਨਹੀਂ ਪਹੁੰਚਿਆ ਸੀ। ਜੇਕਰ ਕੁੜੀ ਦਾ ਪਰਿਵਾਰ ਬੱਚੀ ਨੂੰ ਗੋਹੇ ਦੇ ਢੇਰ ’ਚ ਨਾ ਸੁੱਟਦਾ ਤਾਂ ਦੋਸ਼ੀ ਆਸਾਨੀ ਨਾਲ ਬਚ ਜਾਂਦਾ। ਇਸ ਸਮੇਂ ਬੱਚੀ ਦੀ ਮਾਂ ਬਾਲਗ ਹੋ ਚੁੱਕੀ ਹੈ ਪਰ ਉਮਰ ਨੂੰ ਲੈ ਕੇ ਉਸ ਤਾਰੀਖ਼ ਨੂੰ ਆਧਾਰ ਬਣਾਇਆ ਜਾਵੇਗਾ, ਜਿਸ ਦਿਨ ਕੁੜੀ ਨਾਲ ਇਹ ਅਪਰਾਧ ਹੋਇਆ।

ਇਹ ਵੀ ਪੜੋ੍ਹ: ਮਾਏ ਦੱਸ ਮੇਰਾ ਕੀ ਸੀ ਕਸੂਰ! ਗੋਹੇ ਦੇ ਢੇਰ ਕੋਲ ਮਿਲੀ ਨਵਜੰਮੀ ਬੱਚੀ, ਮਾਂ ਨੂੰ ਲੱਭ ਰਹੀ ਪੁਲਸ

ਦੱਸ ਦੇਈਏ ਕਿ ਰੋਨਹਾਟ ਸਬ-ਤਹਿਸੀਲ ਦੀ ਇਕ ਪੰਚਾਇਤ ਵਿਚ ਮੰਗਲਵਾਰ ਨੂੰ ਗੋਹੇ ਦੇ ਢੇਰ ਨੇੜੇ ਇਕ ਨਵਜੰਮੀ ਬੱਚੀ ਲਵਾਰਿਸ ਹਾਲਤ ’ਚ ਮਿਲੀ ਸੀ। ਪੁਲਸ ਦੇ ਸਾਹਮਣੇ ਪਹਿਲਾਂ ਬੱਚੀ ਦੀ ਮਾਂ ਦੀ ਪਛਾਣ ਕਰਨਾ ਸੀ। ਪਛਾਣ ਹੁੰਦੇ ਹੀ ਇਸ ਮਾਮਲੇ ਨੇ ਨਵਾਂ ਮੋੜ ਲਿਆ। ਹਾਲਾਂਕਿ ਘਟਨਾ ਨੂੰ ਲੈ ਕੇ ਬੱਚੀ ਦੀ ਮਾਂ ਨੂੰ ਆਈ. ਪੀ. ਸੀ. ਦੀ ਧਾਰਾ-317 ਤਹਿਤ ਮੁਲਜ਼ਮ ਬਣਨਾ ਪਵੇਗਾ, ਕਿਉਂਕਿ ਨਵਜੰਮੀ ਬੱਚੀ ਨੂੰ ਲਵਾਰਿਸ ਹਾਲਤ ’ਚ ਸੁੱਟਿਆ ਗਿਆ ਸੀ। ਇਸ ਦੇ ਪਿੱਛੇ ਬੇਸ਼ੱਕ ਹਾਲਾਤ ਕੁਝ ਵੀ ਰਹੇ ਹੋਣ। ਇਸ ਦਰਮਿਆਨ ਪੁਲਸ ਨੇ ਬਾਲਗ ਹੋ ਚੁੱਕੀ ਕੁੜੀ ਦੇ ਬਿਆਨ ਦੇ ਆਧਾਰ ’ਤੇ ਜੀਜੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜੋ੍ਹ: ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਹਟਾਈ ਇਹ ਪਾਬੰਦੀ

 

ਓਧਰ ਬੱਚੀ ਨੂੰ ਨਾਹਨ ਮੈਡੀਕਲ ਕਾਲਜ ਵਿਚ ਡਾਕਟਰਾਂ ਦੀ ਦੇਖ-ਰੇਖ ਵਿਚ ਸਿਹਤ ਲਾਭ ਲਈ ਰੱਖਿਆ ਗਿਆ ਹੈ। ਓਧਰ ਪਾਉਂਟਾ ਸਾਹਿਬ ਦੇ ਡੀ. ਐੱਸ. ਪੀ. ਵੀਰ ਬਹਾਦਰ ਨੇ ਕਿਹਾ ਕਿ ਨਵਜੰਮੀ ਬੱਚੀ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਜੀਜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Tanu

Content Editor

Related News