ਸ਼ਿਮਲਾ ''ਚ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ, ਦੋ ਮਜ਼ਦੂਰਾਂ ਦੀ ਮੌਤ

Tuesday, Feb 06, 2024 - 12:42 PM (IST)

ਸ਼ਿਮਲਾ ''ਚ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ, ਦੋ ਮਜ਼ਦੂਰਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਬਾਹਰੀ ਇਲਾਕੇ ਵਿਚ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਇਸ ਘਟਨਾ ਵਿਚ ਦੋ ਮਜ਼ਦੂਰਾਂ  ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੁੰਗਾ ਰੋਡ 'ਤੇ ਅਸ਼ਵਨੀ ਖੱਡ ਕੋਲ ਜ਼ਮੀਨ ਖਿਸਕੀ, ਜਿਸ  ਵਿਚ ਬਿਹਾਰ ਵਾਸੀ ਰਾਕੇਸ਼ ਅਤੇ ਰਾਜੇਸ਼ ਦੀ ਮੌਤ ਹੋ ਗਈ।

ਪੁਲਸ ਮੁਤਾਬਕ ਹਾਦਸੇ ਦੇ ਸਮੇਂ ਕੁਝ ਮਜ਼ਦੂਰ ਪੱਥਰ ਕੱਟਣ ਵਾਲੀ ਮਸ਼ੀਨ ਦੇ ਨੇੜੇ ਬਣੀਆਂ ਅਸਥਾਈ ਝੌਂਪੜੀਆਂ ਵਿਚ ਸੁੱਤੇ ਹੋਏ ਸਨ। ਘਟਨਾ 'ਚ 5 ਮਜ਼ਦੂਰ ਤਾਂ ਵਾਲ-ਵਾਲ ਬਚ ਗਏ ਪਰ ਦੋ ਲੋਕ ਮਲਬੇ ਹੇਠਾਂ ਦਬੇ ਗਏ। ਸ਼ਿਮਲਾ ਦੇ ਐੱਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।


author

Tanu

Content Editor

Related News