ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਤੋਂ ਬਾਅਦ ਘਰ ਡਿੱਗਿਆ, ਮਾਸੂਮ ਬੱਚਿਆਂ ਸਮੇਤ 5 ਦੀ ਮੌਤ

Monday, Sep 26, 2022 - 01:47 PM (IST)

ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਤੋਂ ਬਾਅਦ ਘਰ ਡਿੱਗਿਆ, ਮਾਸੂਮ ਬੱਚਿਆਂ ਸਮੇਤ 5 ਦੀ ਮੌਤ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਤੋਂ ਬਾਅਦ ਇਕ ਘਰ ਡਿੱਗਣ ਨਾਲ ਤਿੰਨ ਬੱਚਿਆਂ ਸਮੇਤ ਇਕ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕੁੱਲੂ ਦੇ ਬੰਜਾਰ 'ਚ ਵੱਡਾ ਹਾਦਸਾ, ਟੈਂਪੂ ਖੱਡ 'ਚ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ

ਉਨ੍ਹਾਂ ਕਿਹਾ ਕਿ ਘਟਨਾ ਐਤਵਾਰ ਰਾਤ ਰੋਨਹਾਟ ਨੇੜੇ ਖਿਜਵਾੜੀ ਪਿੰਡ 'ਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ ਮਮਤਾ (27), ਉਸ ਦੀਆਂ ਤਿੰਨ ਧੀਆਂ ਅਰਾਂਗ (2), ਅਮੀਸ਼ਾ (6), ਇਸ਼ਿਤਾ (8) ਅਤੇ ਭਤੀਜੀ ਅਕਾਂਸ਼ਿਕਾ (7) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਵਾਪਰੀ, ਉਦੋਂ ਉਹ ਘਰ ਦੇ ਅੰਦਰ ਸੌਂ ਰਹੇ ਸਨ। ਮਮਤਾ ਦੇ ਪਤੀ ਨੂੰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਡਾਇਣ ਦੱਸ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਪਿਲਾਇਆ ਪਿਸ਼ਾਬ, ਗਰਮ ਰਾਡਾਂ ਨਾਲ ਦਾਗਿਆ


author

DIsha

Content Editor

Related News