ਬਾਰਾਮੂਲਾ ''ਚ ਅੱਤਵਾਦੀ ਮੁਕਾਬਲੇ ''ਚ ਹਿਮਾਚਲ ਦਾ ਜਵਾਨ ਸ਼ਹੀਦ, 3 ਭੈਣਾਂ ਦਾ ਸੀ ਇਕਲੌਤਾ ਭਰਾ

Saturday, Oct 29, 2022 - 04:59 AM (IST)

ਬਾਰਾਮੂਲਾ ''ਚ ਅੱਤਵਾਦੀ ਮੁਕਾਬਲੇ ''ਚ ਹਿਮਾਚਲ ਦਾ ਜਵਾਨ ਸ਼ਹੀਦ, 3 ਭੈਣਾਂ ਦਾ ਸੀ ਇਕਲੌਤਾ ਭਰਾ

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਵੱਲੋਂ ਚਲਾਈ ਗਈ ਗੋਲੀ 'ਚ ਜ਼ਖਮੀ ਹੋਏ ਹਿਮਾਚਲ ਦੇ ਜਵਾਨ ਕੁਲਭੂਸ਼ਣ ਮਾਂਟਾ ਵੀਰਵਾਰ ਨੂੰ ਸ਼ਹੀਦ ਹੋ ਗਏ। ਸ਼ਹੀਦ ਜਵਾਨ ਕੁਲਭੂਸ਼ਣ ਸਬ-ਡਵੀਜ਼ਨ ਕੁਪਵੀ ਦੀ ਗ੍ਰਾਮ ਪੰਚਾਇਤ ਮਝੌਲੀ ਦੇ ਪਿੰਡ ਗੌਂਠ ਦਾ ਰਹਿਣ ਵਾਲਾ ਸੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਸਬ-ਡਵੀਜ਼ਨ ਚੌਪਾਲ ਅਤੇ ਕੁਪਵੀ ਵਿੱਚ ਮਾਤਮ ਛਾ ਗਿਆ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹਾਦਤ ਦੀ ਸੂਚਨਾ ਮਿਲਣ ਤੋਂ ਬਾਅਦ ਸਬ-ਡਵੀਜ਼ਨ ਕੁਪਵੀ ਦਾ ਪ੍ਰਸ਼ਾਸਨ ਉਨ੍ਹਾਂ ਦੇ ਘਰ ਲਈ ਰਵਾਨਾ ਹੋ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ਹਰਿਆਣਾ ਸਰਕਾਰ ’ਤੇ ਹਮਲਾ, ਕਿਹਾ- ਗੁਰਦੁਆਰਾ ਕਮੇਟੀ ’ਤੇ ਅਸਿੱਧੇ ਢੰਗ ਨਾਲ ਕੀਤਾ ਕਬਜ਼ਾ

ਇਕਲੌਤੇ ਪੁੱਤਰ ਦੀ ਸ਼ਹਾਦਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਤਨੀ ਤੇ ਮਾਂ-ਬਾਪ ਬੇਸੁੱਧ ਹਨ, ਜਦਕਿ ਭੈਣਾਂ ਅਤੇ ਹੋਰ ਰਿਸ਼ਤੇਦਾਰਾਂ ਦਾ ਵੀ ਰੋ-ਰੋ ਬੁਰਾ ਹਾਲ ਹੈ। ਕੁਲਭੂਸ਼ਣ ਸਾਲ 2014 'ਚ ਫੌਜ ਵਿੱਚ ਭਰਤੀ ਹੋਏ ਸਨ ਅਤੇ 26 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਦਾ ਢਾਈ ਮਹੀਨੇ ਦਾ ਬੇਟਾ ਹੈ। ਜਾਣਕਾਰੀ ਮੁਤਾਬਕ ਕੁਲਭੂਸ਼ਣ ਮਾਂਟਾ ਦੇ ਪਿਤਾ ਦਾ ਨਾਂ ਪ੍ਰਤਾਪ ਸਿੰਘ ਅਤੇ ਮਾਤਾ ਦਾ ਨਾਂ ਦੂਰਮਾ ਦੇਵੀ ਹੈ। ਪਰਿਵਾਰ ਵਿਚ ਉਹ ਇਕਲੌਤੇ ਪੁੱਤਰ ਸਨ। ਉਨ੍ਹਾਂ ਦੀਆਂ ਤਿੰਨ ਭੈਣਾਂ ਰੇਖਾ, ਕਿਰਨ ਅਤੇ ਰਜਨੀ ਹਨ। ਦੋ ਭੈਣਾਂ ਰੇਖਾ ਤੇ ਕਿਰਨ ਦਾ ਵਿਆਹ ਹੋ ਚੁੱਕਾ ਹੈ ਅਤੇ ਰਜਨੀ ਅਜੇ ਅਣਵਿਆਹੀ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਨੀਤੂ ਕੁਮਾਰੀ ਹੈ।

ਇਹ ਵੀ ਪੜ੍ਹੋ : ਪੁਲਸ ਦੀਆਂ ਮਿੰਨਤਾਂ ਕਰਦੀ ਰਹੀ ਕੁੜੀ ਪਰ ਇਕ ਨਾ ਮੰਨੀ, ਪਿਓ ਨੂੰ ਹਿਰਾਸਤ 'ਚ ਲੈ ਦੁਕਾਨ ਦਾ ਸਾਮਾਨ ਕੱਢਿਆ ਬਾਹਰ

ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਚਿਨਾਰ ਕੋਰ ਨੇ ਕਿਹਾ ਕਿ ਫੌਜ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰ ਨਾਲ ਖੜ੍ਹੀ ਹੈ। ਮੁਕਾਬਲੇ ਦੌਰਾਨ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਕ ਜ਼ਖਮੀ ਪਾਕਿਸਤਾਨੀ ਅੱਤਵਾਦੀ ਉਸਮਾਨ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਬਾਰਾਮੂਲਾ ਦੇ ਰਹਿਣ ਵਾਲੇ ਅੱਤਵਾਦੀ ਨਿਸਾਰ ਅਹਿਮਦ ਭੱਟ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਇਕ ਏਕੇ 74 ਰਾਈਫਲ, ਇਕ ਮੈਗਜ਼ੀਨ, 28 ਗੋਲੀਆਂ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ।

ਇਹ ਵੀ ਪੜ੍ਹੋ : ਨਵ-ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼

ਦੱਸ ਦੇਈਏ ਕਿ ਫੌਜ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਵਾਸ਼ਰਨ 'ਚ ਪਾਕਿਸਤਾਨੀ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਅਤੇ ਪੁਲਸ ਨੇ ਅੱਤਵਾਦੀ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ ਸੀ। ਜਿਵੇਂ ਹੀ ਫੌਜ ਇਕ ਜੰਗਲ ਵਿਚ ਪਹੁੰਚੀ, ਅੱਤਵਾਦੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਹਿਮਾਚਲ ਦਾ ਜਵਾਨ ਕੁਲਭੂਸ਼ਣ ਮਾਂਟਾ ਜ਼ਖਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News