ਇਕ ਮਹੀਨੇ ''ਚ ਦੋ ਵਾਰ ਕਰਜ਼ਾ ਲੈਣ ਲਈ ਮਜਬੂਰ ਹੋਈ ਹਿਮਾਚਲ ਸਰਕਾਰ

Thursday, Aug 01, 2019 - 12:50 AM (IST)

ਇਕ ਮਹੀਨੇ ''ਚ ਦੋ ਵਾਰ ਕਰਜ਼ਾ ਲੈਣ ਲਈ ਮਜਬੂਰ ਹੋਈ ਹਿਮਾਚਲ ਸਰਕਾਰ

ਸ਼ਿਮਲਾ (ਕੁਲਦੀਪ)- ਸੂਬੇ ਦੀ ਲਗਾਤਾਰ ਖਰਾਬ ਹੋਈ ਵਿੱਤੀ ਹਾਲਤ ਕਾਰਨ ਸੂਬਾ ਸਰਕਾਰ ਨੂੰ ਜੁਲਾਈ ਮਹੀਨੇ ਵਿਚ ਦੂਸਰੀ ਵਾਰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਸਰਕਾਰ ਨੇ ਬੀਤੀ 5 ਜੁਲਾਈ ਨੂੰ 500 ਕਰੋੜ ਰੁਪਏ ਕਰਜ਼ਾ ਲੈਣ ਦਾ ਫੈਸਲਾ ਲਿਆ ਸੀ ਅਤੇ ਹੁਣ ਮਹੀਨੇ ਦੇ ਅਖੀਰ ਵਿਚ 250 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ।

ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਵੀ ਵੱਖ-ਵੱਖ ਮੱਦਾਂ ਵਿਚ 400 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਸ ਤਰ੍ਹਾਂ 1 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਤੀ ਵਰ੍ਹੇ ਵਿਚ ਹੀ ਸਰਕਾਰ ਚੌਥੀ ਵਾਰ ਕਰਜ਼ਾ ਲੈ ਰਹੀ ਹੈ ਭਾਵ ਮੌਜੂਦਾ ਵਿੱਤੀ ਵਰ੍ਹੇ ਵਿਚ 1500 ਕਰੋੜ ਦਾ ਕਰਜ਼ਾ ਸਰਕਾਰ ਦੇ ਖਾਤੇ ਵਿਚ ਆ ਜਾਵੇਗਾ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮੇਂ 'ਤੇ ਸਰਕਾਰ ਵਲੋਂ ਲਏ ਕਰਜ਼ੇ ਦੀ ਹੁਣ ਕੁਲ ਰਕਮ 51,995 ਕਰੋੜ ਰੁਪਏ ਹੋ ਗਈ ਹੈ।


author

Inder Prajapati

Content Editor

Related News