ITBP ਅਤੇ ਹਿਮਾਚਲ ਸਰਕਾਰ ਵਿਚਾਲੇ ਹੋਵੇਗਾ ਕਰਾਰ: ਕਿਸਾਨਾਂ ਤੋਂ ਹੋਵੇਗੀ ਸਿੱਧੀ ਖ਼ਰੀਦ

Tuesday, Mar 31, 2026 - 05:10 PM (IST)

ITBP ਅਤੇ ਹਿਮਾਚਲ ਸਰਕਾਰ ਵਿਚਾਲੇ ਹੋਵੇਗਾ ਕਰਾਰ: ਕਿਸਾਨਾਂ ਤੋਂ ਹੋਵੇਗੀ ਸਿੱਧੀ ਖ਼ਰੀਦ

ਸ਼ਿਮਲਾ- ਭਾਰਤ-ਤਿੱਬਤ ਸਰਹੱਦੀ ਪੁਲਸ (ਆਈਟੀਬੀਪੀ) ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਤੋਂ ਖੇਤੀਬਾੜੀ ਉਪਜ ਅਤੇ ਪਨੀਰ, ਦੁੱਧ ਵਰਗੇ ਉਤਪਾਦਾਂ ਦੀ ਸਿੱਧੀ ਖਰੀਦ ਕਰੇਗਾ। ਇਹ ਫ਼ੋਰਸ, ਹਿਮਾਚਲ ਸਰਕਾਰ ਦੇ ਨਾਲ ਇਸ ਸੰਬੰਧੀ ਇਕ ਸਮਝੌਤੇ 'ਤੇ ਦਸਤਖ਼ਤ ਕਰੇਗੀ। ਇਸ ਪਹਿਲ ਦਾ ਮਕਸਦ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਵਿਸ਼ੇਸ਼ ਰੂਪ ਨਾਲ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਭਰੋਸੇਮੰਦ ਬਜ਼ਾਰ ਉਪਲੱਬਧ ਕਰਵਾਉਣਾ ਹੈ। ਇਸ ਪ੍ਰਸਤਾਵਿਤ ਵਿਵਸਥਾ ਦੇ ਅਧੀਨ, ਆਈਟੀਬੀਪੀ ਸਿੱਧੇ ਕਿਸਾਨਾਂ, ਸਹਿਕਾਰੀ ਕਮੇਟੀਆਂ ਅਤੇ ਸਥਾਨਕ ਉਤਪਾਦਕਾਂ ਤੋਂ ਤਾਜ਼ੀਆਂ ਸਬਜ਼ੀਆਂ, ਫਲ, ਦੁੱਧ, ਪਨੀਰ, ਮਾਸ ਅਤੇ ਟ੍ਰਾਊਟ ਮੱਛੀ ਸਮੇਤ ਹੋਰ ਸਥਾਨਕ ਉਤਪਾਦਾਂ ਦੀ ਖਰੀਦ ਕਰੇਗੀ। ਇਸ ਕਦਮ ਨਾਲ ਫ਼ੋਰਸ ਦੇ ਜਵਾਨਾਂ ਲਈ ਉੱਚ ਗੁਣਵੱਤਾ ਵਾਲੇ ਤਾਜ਼ੇ ਖਾਧ ਪਦਾਰਥਾਂ ਦੀ ਲਗਾਤਾਰ ਸਪਲਾਈ ਯਕੀਨੀ ਹੋਵੇਗੀ, ਉੱਥੇ ਹੀ ਦੂਜੇ ਪਾਸੇ ਪੇਂਡੂ ਭਾਈਚਾਰਿਆਂ ਲਈ ਆਦਮਨ ਦੇ ਸਥਿਰ ਮੌਕੇ ਪੈਦਾ ਹੋਣਗੇ।

PunjabKesari

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਸਹਿਯੋਗ ਦੀ ਰੂਪ-ਰੇਖਾ 'ਤੇ ਚਰਚਾ ਕਰਨ ਲਈ ਆਈਟੀਬੀਪੀ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ 'ਚ ਨਾਰਦਨ ਫਰੰਟੀਅਰ ਕਮਾਂਡਰ ਪੁਲਸ ਇੰਸਪੈਕਟਰ ਜਨਰਲ (ਆਈਜੀ) ਮਨੂ ਮਹਾਰਾਜ ਅਤੇ ਸੈਕਟਰ ਕਮਾਂਡਰ ਪੁਲਸ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਪਵਨ ਕੁਮਾਰ ਨੇਗੀ ਸ਼ਾਮਲ ਹਨ। ਸੁੱਖੂ ਨੇ ਉਨ੍ਹਾਂ ਨਾਲ ਇਕ ਉੱਚ ਪੱਧਰੀ ਬੈਠਕ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲ ਨਾਲ ਨਾ ਸਿਰਫ਼ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਸਗੋਂ ਸਰਹੱਦੀ ਪਿੰਡਾਂ ਦਾ ਆਰਥਿਕ ਆਧਾਰ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਵਸਥਾ ਨਾਲ ਕਿਸਾਨ ਬਿਚੌਲਿਆਂ 'ਤੇ ਨਿਰਭਰਤਾ ਘੱਟ ਕਰ ਸਕਣਗੇ ਅਤੇ ਉਨ੍ਹਾਂ ਨੂੰ ਆਪਣੇ ਖੇਤਰ 'ਚ ਇਕ ਸਥਾਈ ਬਾਜ਼ਾਰ ਮਿਲ ਸਕੇਗਾ, ਜਿਸ ਨਾਲ ਦੂਰ-ਦੁਰਾਡੇ ਦੇ ਖੇਤਰਾਂ 'ਚ ਟਿਕਾਊ ਰੋਜ਼ੀ-ਰੋਟੀ ਨੂੰ ਉਤਸ਼ਾਹ ਮਿਲੇਗਾ। ਬੈਠਕ ਦੌਰਾਨ ਆਈਜੀ ਮਹਾਰਾਜ ਨੇ ਜਾਣਕਾਰੀ ਦਿੱਤੀ ਕਿ ਉੱਤਰਾਖੰਡ 'ਚ ਲਾਗੂ ਹੋਏ ਇਸੇ ਮਾਡਲ ਦੇ ਬੇਹੱਦ ਉਤਸ਼ਾਹਜਨਕ ਨਤੀਜੇ ਮਿਲੇ ਹਨ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡਾਂ ਦੇ ਵਾਸੀਆਂ ਨੂੰ ਵੀ ਇਸ ਯੋਜਨਾ ਦਾ ਵਿਆਪਕ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਆਏਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News