ਹਿਮਾਚਲ ''ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

Wednesday, Jul 22, 2026 - 07:44 AM (IST)

ਹਿਮਾਚਲ ''ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

ਸ਼ਿਮਲਾ - ਹਿਮਾਚਲ ਪ੍ਰਦੇਸ਼ ਵਿਚ ਮੋਹਲੇਧਾਰ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ ਹੈ। ਇਸ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਉਪ-ਮੰਡਲ ਸ਼ਾਹਪੁਰ ਦੀ ਬੋਹ ਘਾਟੀ ਵਿਚ ਮੰਗਲਵਾਰ ਨੂੰ ਬੱਦਲ ਫਟਣ ਕਾਰਨ 18 ਘਰ ਰੁੜ੍ਹੇ ਗਏ ਅਤੇ 3 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇਸ ਘਟਨਾ ਨਾਲ 8 ਪਸ਼ੂਆਂ ਦੇ ਰੁੜ੍ਹ ਜਾਣ ਨਾਲ-ਨਾਲ 9 ਗਊਸ਼ਾਲਾਵਾਂ ਦੇ ਢਹਿ-ਢੇਰੀ ਹੋਣ ਦੀਆਂ ਵੀ ਸੂਚਨਾਵਾਂ ਮਿਲ ਗਈਆਂ ਹਨ। ਸੋਮਵਾਰ ਸ਼ਾਮ ਤੋਂ ਕਾਂਗੜਾ, ਚੰਬਾ ਅਤੇ ਸਿਰਮੌਰ ਦੇ ਕਈ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਦਰਜ ਕੀਤਾ ਗਿਆ।

ਪੜ੍ਹੋ ਇਹ ਵੀ - ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ ਜ਼ੋਮੈਟੋ ਡਿਲੀਵਰੀ ਬੁਆਏ, ਲੋਕਾਂ ਨੇ ਪੁੱਛਿਆ-ਕਿਸ ਦਾ ਆਰਡਰ, ਫਿਰ..

ਉੱਥੇ ਹੀ ਲਮ ਪਿੰਡ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਕਈ ਹੋਰ ਮਕਾਨਾਂ ਵਿਚ ਮਲਬਾ ਅਤੇ ਵੱਡੇ-ਵੱਡੇ ਰੁੱਖ ਅਤੇ ਪੱਥਰ ਵੜ ਗਏ। ਕਈ ਮਕਾਨਾਂ ਦੀਆਂ ਕੰਧਾਂ ਵਿਚ ਇਸ ਘਟਨਾ ਤੋਂ ਬਾਅਦ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ।  ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਚੰਬਾ, ਕਾਂਗੜਾ, ਮੰਡੀ, ਕੁੱਲੂ, ਸਿਰਮੌਰ, ਸ਼ਿਮਲਾ, ਸੋਲਨ, ਕਿੰਨੌਰ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਵਿਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਇਲਾਵਾ 23 ਤੋਂ 27 ਜੁਲਾਈ ਤੱਕ ਵੀ ਸੂਬੇ ਵਿਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੜ੍ਹੋ ਇਹ ਵੀ - ਹੁਣ ਵਿਦਿਆਰਥਣਾਂ ਨੂੰ ਸਾਈਕਲ ਨਹੀਂ, ਮਿਲਣਗੀਆਂ ਸਕੂਟਰੀਆਂ! UP ਕੈਬਨਿਟ ਦਾ ਅਹਿਮ ਫੈਸਲਾ

ਕਟੜਾ ਵਿਚ ਦੇਵੀਦੁਆਰ ਨੇੜੇ ਡਿੱਗੀਆਂ ਢਿੱਗਾਂ
ਮੰਗਲਵਾਰ ਸ਼ਾਮ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਹਿਮਕੋਟੀ ਮਾਰਗ ’ਤੇ ਦੇਵੀਦੁਆਰ ਨੇੜੇ ਢਿੱਗਾਂ ਡਿੱਗ ਗਈਆਂ। ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਯਾਤਰਾ ਮਾਰਗ ’ਤੇ ਬਣੇ ਸ਼ੈੱਡ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਖਰਾਬ ਮੌਸਮ ਦੇ ਕਾਰਨ ਵੈਸ਼ਨੋ ਦੇਵੀ ਯਾਤਰਾ ਪਹਿਲਾਂ ਤੋਂ ਹੀ ਅਹਿਤਿਆਤ ਵਜੋਂ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਸਬੰਧਿਤ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪ੍ਰਭਾਵਿਤ ਇਲਾਕੇ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਹੈ।

ਪੜ੍ਹੋ ਇਹ ਵੀ - DGP ਦੀ ਮੌਤ, ਤ੍ਰਿਪੁਰਾ ਪੁਲਸ ਹੈੱਡਕੁਆਰਟਰ 'ਚੋਂ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News