ਹਿਮਾਚਲ ''ਚ Fertilizers ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਇਹ ਜਾਣਕਾਰੀ

Thursday, Aug 01, 2024 - 07:42 PM (IST)

ਹਿਮਾਚਲ ''ਚ Fertilizers ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਇਹ ਜਾਣਕਾਰੀ

ਧਰਮਸ਼ਾਲਾ- ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਰਾਜ ਸਭਾ ਵਿਚ ਸੰਸਦ ਮੈਂਬਰ ਇੰਦੂ ਬਾਲਾ ਗੋਸਵਾਮੀ ਨੂੰ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਦੱਸਿਆ ਕਿ 25 ਜੁਲਾਈ 2024 ਤੱਕ ਹਿਮਾਚਲ ਪ੍ਰਦੇਸ਼ ਦੀ 23064.51 ਮੀਟ੍ਰਿਕ ਟਨ ਯੂਰੀਆ ਦੀ ਮੰਗ ਅਨੁਸਾਰ ਸੂਬੇ ਨੂੰ 23620.00 ਮੀਟ੍ਰਿਕ ਟਨ ਯੂਰੀਆ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਮੌਜੂਦਾ ਸਾਉਣੀ ਸੀਜ਼ਨ 2024 ਦੌਰਾਨ, ਇਫਕੋ ਹਿਮਾਚਲ ਪ੍ਰਦੇਸ਼ ਨੂੰ 11120.00 ਮੀਟ੍ਰਿਕ ਟਨ ਯੂਰੀਆ, 315.00 ਮੀਟ੍ਰਿਕ ਟਨ ਡੀ.ਏ.ਪੀ. ਅਤੇ 4988.00 ਮੀਟ੍ਰਿਕ ਟਨ ਐੱਨ.ਕੇ.ਪੀ.ਐੱਸ. ਖਾਦਾਂ ਦੀ ਸਪਲਾਈ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ 2024 ਦੌਰਾਨ ਖਾਦ ਕੰਪਨੀਆਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਨੂੰ 2507.05 ਮੀਟ੍ਰਿਕ ਟਨ ਯੂਰੀਆ, 509.00 ਮੀਟ੍ਰਿਕ ਟਨ ਡੀ.ਏ.ਪੀ. ਅਤੇ 404.00 ਮੀਟ੍ਰਿਕ ਟਨ ਐੱਨ.ਕੇ.ਪੀ.ਐੱਸ. ਖਾਦਾਂ ਦੀ ਸਪਲਾਈ ਕੀਤੀ ਗਈ।


author

Rakesh

Content Editor

Related News