ਹਿਮਾਚਲ ਅਗਨੀਕਾਂਡ: ਫੈਕਟਰੀ ਅੰਦਰ ਮਿਲੀਆਂ ਦੋ ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਹੋਈ 7

Monday, Feb 12, 2024 - 01:04 PM (IST)

ਹਿਮਾਚਲ ਅਗਨੀਕਾਂਡ: ਫੈਕਟਰੀ ਅੰਦਰ ਮਿਲੀਆਂ ਦੋ ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਹੋਈ 7

ਸੋਲਨ- ਹਿਮਾਚਲ ਪ੍ਰਦੇਸ਼ ਦੇ ਬੱਦੀ 'ਚ 10 ਦਿਨ ਪਹਿਲਾਂ ਅੱਗ ਲੱਗਣ ਦੀ ਘਟਨਾ 'ਚ ਪਰਫਿਊਮ ਫੈਕਟਰੀ 'ਚੋਂ ਐਤਵਾਰ ਨੂੰ ਦੋ ਹੋਰ ਲਾਸ਼ਾਂ ਮਿਲੀਆਂ। ਬੱਦੀ ਦੇ ਉਦਯੋਗਿਕ ਕੰਪਲੈਕਸ ਵਿਚ ਝਰਮਾਜਰੀ 'ਚ MR ਅਰੋਮਾ ਫੈਕਟਰੀ 'ਚ 2 ਫਰਵਰੀ ਨੂੰ ਲੱਗੀ ਭਿਆਨਕ ਅੱਗ 'ਚ 5 ਲੋਕ ਜ਼ਿੰਦਾ ਸੜ ਗਏ ਸਨ। NDRF ਨੇ 32 ਲੋਕਾਂ ਨੂੰ ਬਚਾਇਆ ਸੀ। ਹਾਦਸੇ ਦੇ ਅਗਲੇ ਦਿਨ ਫੈਕਟਰੀ 'ਚੋਂ 4 ਮਹਿਲਾ ਮਜ਼ਦੂਰ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਖ਼ੁਦ ਨੂੰ ਵਾਸ਼ਰੂਮ 'ਚ ਬੰਦ ਕਰ ਲਿਆ ਸੀ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। 

ਇਹ ਵੀ ਪੜ੍ਹੋ- ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ; 5 ਲਾਸ਼ਾਂ ਬਰਾਮਦ, ਬਚਾਅ ਕੰਮ 'ਚ ਲੱਗੀ NDRF

ਇਮਾਰਤ ਦੇ ਅਸੁਰੱਖਿਅਤ ਹੋਣ ਕਾਰਨ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਰੋਕ ਦਿੱਤੀ ਸੀ। ਸ਼ੁਰੂ ਵਿਚ ਫੈਕਟਰੀ ਵਿਚੋਂ ਕੁੱਲ 13 ਕਾਮੇ ਲਾਪਤਾ ਸਨ। ਉਨ੍ਹਾਂ ਵਿਚੋਂ 4 ਲਾਸ਼ਾਂ ਮਿਲ ਗਈਆਂ ਅਤੇ 5 ਕਾਮੇ ਸੁਰੱਖਿਅਤ ਮਿਲੇ। 4 ਕਾਮੇ ਦੋ ਫਰਵਰੀ ਤੋਂ ਹੀ ਲਾਪਤਾ ਹਨ। ਇਨ੍ਹਾਂ ਲਾਪਤਾ ਕਾਮਿਆਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਨੂੰ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਕਰਨ ਲਈ ਗੁਹਾਰ ਲਾ ਰਹੇ ਸਨ। ਮੁੱਖ ਮੰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News