ਹਿਮਾਚਲ: ਮੰਡੀ ’ਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ

Saturday, Dec 10, 2022 - 02:02 PM (IST)

ਹਿਮਾਚਲ: ਮੰਡੀ ’ਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਜ਼ਮੀਨ ਖਿਸਕ ਗਈ, ਜਿਸ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ। ਜ਼ਮੀਨ ਖਿਸਕਣ ਦੀ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਫ਼ਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇਅ ਨੂੰ ਬਹਾਲ ਕਰਨ ਲਈ ਮਸ਼ੀਨਰੀ ਤਾਇਨਾਤ ਕਰ ਦਿੱਤੀ ਹੈ। ਰਾਤ ਹੋਣ ਕਰ ਕੇ ਨੈਸ਼ਨਲ ਹਾਈਵੇਅ ਬਹਾਲ ਨਹੀਂ ਹੋ ਸਕਿਆ ਪਰ ਕੰਮ ਜਾਰੀ ਹੈ। ਸ਼ਨੀਵਾਰ ਯਾਨੀ ਕਿ ਅੱਜ ਹਾਈਵੇਅ ਖੁੱਲ੍ਹਣ ਦੇ ਆਸਾਰ ਹਨ।

ਇਹ ਵੀ ਪੜ੍ਹੋ- ਕੁੜੀਆਂ ਤੋਂ ਪੂਰਾ ਕਿਰਾਇਆ, ਧੋਖਾ ਖਾਧੇ ਪ੍ਰੇਮੀਆਂ ਤੋਂ ਅੱਧਾ, ਪਿਆਰ ’ਚ ਬਰਬਾਦ ਆਸ਼ਿਕ ਚਲਾਉਂਦੈ ਈ-ਰਿਕਸ਼ਾ

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਰੀਬ 10 ਵਜੇ ਮੰਡੀ ’ਚ ਜ਼ਮੀਨ ਖਿਸਕ ਗਈ, ਜਿਸ ਕਾਰਨ ਡੀਗੜ੍ਹ-ਮਨਾਲੀ ਹਾਈਵੇਅ ’ਤੇ ਬੰਦ ਹੋ ਗਿਆ। ਅਚਾਨਕ ਪਹਾੜੀ ਤੋਂ ਵੱਡੀ ਮਾਤਰਾ ਵਿਚ ਮਲਬਾ ਹੇਠਾਂ ਆ ਗਿਆ। ਗ਼ਨੀਮਤ ਇਹ ਰਹੀ ਕਿ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਰਾਤ ਨੂੰ ਮਲਬਾ ਹਟਾਉਣਾ ਸੰਭਵ ਨਹੀਂ ਸੀ, ਅਜਿਹੇ ਵਿਚ ਪ੍ਰਸ਼ਾਸਨ ਨੇ ਮਲਬਾ ਹਟਾਉਣ ਲਈ ਮਸ਼ੀਨਰੀ ਲਾਈ ਹੈ। 

ਇਹ ਵੀ ਪੜ੍ਹੋ- ਇਤਰ ਕਾਰੋਬਾਰੀ ਪਿਊਸ਼ ਜੈਨ ਨੂੰ 496 ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਦਾ ਨੋਟਿਸ

ਪ੍ਰਸ਼ਾਸਨ ਨੇ ਆਉਣ-ਜਾਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਹਾਈਵੇਅ ਬਹਾਲ ਨਹੀਂ ਹੁੰਦਾ ਹੈ, ਉਦੋਂ ਤੱਕ ਬਦਲਵੇਂ ਮਾਰਗ ਤੋਂ ਜਾਣ ਦੀ ਹਿਦਾਇਤ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀ ਤੋਂ ਕੁੱਲੂ ਜਾ ਰਹੇ ਵਾਹਨ ਚਾਲਕਾਂ ਨੂੰ ਵਾਇਆ ਸ਼ਿਵਾਬਧਾਰ, ਕਟੌਲਾ, ਬਾਜੌਰਾ ਮਾਰਗ ਇਸਤੇਮਾਲ ਕਰਨ ਅਤੇ ਕੁੱਲੂ ਤੋਂ ਮੰਡੀ ਵੱਲ ਜਾਂ ਫਿਰ ਚੰਡੀਗੜ੍ਹ ਵੱਲ ਜਾ ਰਹੇ ਵਾਹਨਾਂ ਨੂੰ ਪੰਡੋਹ ਤੋਂ ਵਾਇਆ ਗੌਹਰ ਚੇਲ ਚੌਕ ਤੋਂ ਜਾਣ ਦੀ ਹਿਦਾਇਤ ਦਿੱਤੀ ਹੈ।

ਇਹ ਵੀ ਪੜ੍ਹੋ-  ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, 5 ਦਿਨ ਬਾਅਦ ਬੋਰਵੈੱਲ 'ਚੋਂ ਕੱਢੀ ਗਈ ਲਾਸ਼

 


author

Tanu

Content Editor

Related News