ਹਿਮਾਚਲ ''ਚ ਬੱਸ ਪਲਟਣ ਨਾਲ ਇਕ ਬੀਬੀ ਦੀ ਮੌਤ, 11 ਜ਼ਖਮੀ

Monday, Apr 26, 2021 - 04:25 PM (IST)

ਹਿਮਾਚਲ ''ਚ ਬੱਸ ਪਲਟਣ ਨਾਲ ਇਕ ਬੀਬੀ ਦੀ ਮੌਤ, 11 ਜ਼ਖਮੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਅੱਜ ਯਾਨੀ ਸੋਮਵਾਰ ਸਵੇਰੇ ਹਿਮਾਚਲ ਸੜਕ ਆਵਾਜਾਈ ਨਿਗਮ ਦੀ ਇਕ ਬੱਸ ਪਲਟਣ ਨਾਲ ਇਕ ਜਨਾਨੀ ਦੀ ਮੌਤ ਹੋ ਗਈ ਅਤੇ 11 ਹੋਰ ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਪਾਲਮਪੁਰ 'ਚ ਭਵਾਰਨਾ ਥਾਣੇ ਦੇ ਅਧੀਨ ਕਾਹਨਫੱਟ 'ਚ ਸਵੇਰੇ ਕਰੀਬ 7.30 ਵਜੇ ਦੇ ਕਰੀਬ ਹੋਇਆ। 

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਹੋਇਆ ਲਾੜਾ, PPE ਕਿਟ ਪਹਿਨ ਲਾੜੀ ਨੇ ਕੋਵਿਡ ਵਾਰਡ 'ਚ ਪਹਿਨਾਈ ਜੈਮਾਲਾ

ਪਾਲਮਪੁਰ ਡਿਪੋ ਦੀ ਇਹ ਬੱਸ ਸਦਵਾਂ ਤੋਂ ਪਾਲਮਪੁਰ ਜਾ ਰਹੀ ਸੀ ਕਿ ਰਸਤੇ 'ਚ ਕਾਹਨਪੱਟ ਕੋਲ ਇਹ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਇਸ 'ਚ ਸਵਾਰ ਸਦਵਾਂ ਵਾਸੀ ਇਕ ਬਜ਼ੁਰਗ ਬੀਬੀ ਦੀ ਮੌਤ ਹੋ ਗਈ ਹੈ ਅਤੇ ਚਾਲਕ, ਕਡੰਕਟਰ ਸਮੇਤ 11 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਟਾਂਡਾ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰੱਤੋ ਦੇਵੀ (60) ਦੇ ਰੂਪ 'ਚ ਕੀਤੀ ਗਈ ਹੈ। ਹਾਦਸੇ ਦੇ ਸਮੇਂ ਬੱਸ 'ਚ 15 ਸਵਾਰੀਆਂ ਸਵਾਰ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੀ ਹਾਹਾਕਾਰ: 24 ਘੰਟਿਆਂ ’ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ


author

DIsha

Content Editor

Related News