ਹਿਮਾਚਲ ਦੇ ਬਾਜ਼ਾਰ ’ਚ ਭਿਆਨਕ ਅੱਗ, 5 ਬੱਚਿਆਂ ਸਣੇ 10 ਲੋਕਾਂ ਦੀ ਦਰਦਨਾਕ ਮੌਤ
Tuesday, Jan 13, 2026 - 07:49 AM (IST)
ਅਰਕੀ (ਸੁਰਿੰਦਰ) - ਅਰਕੀ ਬਾਜ਼ਾਰ ’ਚ ਵਾਪਰੇ ਇਕ ਭਿਆਨਕ ਅਗਨੀ ਕਾਂਡ ’ਚ 5 ਬੱਚਿਆਂ ਅਤੇ 2 ਔਰਤਾਂ ਸਮੇਤ 10 ਲੋਕ ਜ਼ਿੰਦਾ ਸੜ ਗਏ। ਅੱਗ ਇੰਨੀ ਭਿਆਨਕ ਸੀ ਕਿ ਜ਼ਿੰਦਾ ਸੜੇ ਲੋਕਾਂ ਦੇ ਸਰੀਰਾਂ ਦੇ ਸੜੇ ਹੋਏ ਅੰਗ ਮਿਲ ਰਹੇ ਹਨ। ਹੁਣ ਤੱਕ ਇਕ 8 ਸਾਲਾ ਬੱਚੇ ਸਮੇਤ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹੀ ਨਹੀਂ ਮੌਕੇ ’ਤੇ ਸਰੀਰ ਦੇ ਕੁਝ ਅੰਗ ਵੀ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਐੱਫ. ਐੱਸ. ਐੱਲ. ਜੁੰਗਾ ਭੇਜਿਆ ਗਿਆ ਹੈ। ਇਸ ਅਗਨੀ ਕਾਂਡ ’ਚ ਬੇਵਕਤੀ ਮੌਤ ਦਾ ਸ਼ਿਕਾਰ ਹੋਏ 10 ਲੋਕਾਂ ’ਚੋਂ ਇਕ ਬਿਹਾਰੀ ਮੂਲ ਦਾ 8 ਸਾਲਾ ਬੱਚਾ ਅਤੇ ਬਾਕੀ 9 ਲੋਕ ਨੇਪਾਲੀ ਮੂਲ ਦੇ ਸਨ।
ਇਹ ਵੀ ਪੜ੍ਹੋ : ਡਿਲੀਵਰੀ ਬੁਆਏ ਬਣੇ ਰਾਘਵ ਚੱਢਾ, ਸਾਂਝੀ ਕੀਤੀ ਵੀਡੀਓ
ਜਾਣਕਾਰੀ ਮੁਤਾਬਕ ਇਸ ਅਗਨੀ ਕਾਂਡ ’ਚ 5 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਲਈ 9 ਘੰਟੇ ਦਾ ਸਮਾਂ ਲੱਗ ਗਿਆ। ਦੱਸ ਦੇਈਏ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ ਜ਼ਿਲ੍ਹੇ ਦੇ ਅਰਕੀ ਬਾਜ਼ਾਰ ’ਚ ਹੋਏ ਇਸ ਭਿਆਨਕ ਅਗਨੀ ਕਾਂਡ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸਥਾਨਕ ਵਿਧਾਇਕ ਸੰਜੇ ਅਵਸਥੀ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਹੈ ਅਤੇ ਉਹ ਲਗਾਤਾਰ ਸੰਪਰਕ ’ਚ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਮਕਰ ਸੰਕ੍ਰਾਂਤੀ 'ਤੇ 'ਲਾਡਲੀਆਂ ਭੈਣਾਂ' ਨੂੰ ਵੱਡਾ ਤੋਹਫ਼ਾ, ਖਾਤੇ 'ਚ ਆਉਣਗੇ 3000 ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
