ਹਿਮਾਚਲ: ਸੁਖਵਿੰਦਰ ਸੁੱਖੂ CM,ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
Sunday, Dec 11, 2022 - 11:43 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਅਗਲੇ ਮੁੱਖ ਮੰਤਰੀ ਅਤੇ ਪਾਰਟੀ ਨੇਤਾ ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਵਜੋਂ ਅੱਜ ਯਾਨੀ ਕਿ ਐਤਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਸ਼ਿਮਲਾ ਦੇ ਇਤਿਹਾਸਕ ਰਿਜ ’ਚ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਸੀਨੀਅਰ ਨੇਤਾ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ
ਇਸ ਦੌਰਾਨ ਕੁਝ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਸੂਬੇ ਦੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 12 ਹੋ ਸਕਦੀ ਹੈ। ਕੈਬਨਿਟ ਦਾ ਬਾਅਦ ’ਚ ਵਿਸਥਾਰ ਕੀਤਾ ਜਾਵੇਗਾ। ਕੇਂਦਰੀ ਆਬਜ਼ਰਵਰ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸ਼ਨੀਵਾਰ ਦੀ ਸ਼ਾਮ ਨੂੰ ਵਿਧਾਇਕ ਦਲ ਦੀ ਬੈਠਕ ਮਗਰੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਹੁਦੇ ਲਈ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਰਹੇ ਮੁੱਖੂ (50) ਅਤੇ ਵਿਰੋਧੀ ਧਿਰ ਦੇ ਨੇਤਾ ਅਗਨੀਹੋਤਰੀ (60) ਦੇ ਨਾਵਾਂ ਦਾ ਐਲਾਨ ਕੀਤਾ ਸੀ। ਬਾਅਦ ਵਿਚ ਨਾਮਜ਼ਦ ਮੁੱਖ ਮੰਤਰੀ ਮੁੱਖੂ ਨੇ ਰਾਜਭਵਨ ਵਿਚ ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ ਨਾਲ ਮੁਲਾਕਾਤ ਕਰ ਕੇ ਹਿਮਾਚਲ ਪ੍ਰਦੇਸ਼ ’ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ’ਚ ਪਾਰਟੀ ਮੁਖੀ ਰਾਜੀਵ ਸ਼ੁਕਲਾ ਅਤੇ ਕਾਂਗਰਸ ਦੀ ਸੂਬਾਈ ਇਕਾਈ ਦੀ ਮੁਖੀ ਪ੍ਰਭਿਤਾ ਸਿੰਘ ਵੀ ਰਾਜਪਾਲ ਕੋਲ ਗਈ ਸੀ।
ਇਹ ਵੀ ਪੜ੍ਹੋ: ਹਿਮਾਚਲ 'ਚ ਕਾਂਗਰਸ ਸਰਕਾਰ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੇ ਰਾਹੁਲ ਅਤੇ ਗਹਿਲੋਤ
ਦੱਸ ਦੇਈਏ ਕਿ ਪ੍ਰਤਿਭਾ ਦੇ ਸਮਰਥਕਾਂ ਨੇ ਮੁੱਖ ਮੰਤਰੀ ਦੇ ਰੂਪ ’ਚ ਮੁੱਖੂ ਦੀ ਚੋਣ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਬਾਅਦ ’ਚ ਪ੍ਰਭਿਤਾ ਨੇ ਕਿਹਾ ਕਿ ਉਹ ਪਾਰਟੀ ਆਲਾਕਮਾਨ ਦਾ ਫ਼ੈਸਲਾ ਮਨਜ਼ੂਰ ਕਰਦੀ ਹੈ। ਮੁੱਖੂ ਪਹਿਲੇ ਕਾਂਗਰਸ ਨੇਤਾ ਹਨ, ਜੋ ਮੁੱਖ ਮੰਤਰੀ ਬਣ ਰਹੇ ਹਨ। ਉਹ ਪ੍ਰੇਮ ਕੁਮਾਰ ਧੂਮਲ ਮਗਰੋਂ ਹਮੀਰਪੁਰ ਜ਼ਿਲ੍ਹੇ ਦੇ ਦੂਜੇ ਅਜਿਹੇ ਨੇਤਾ ਹਨ, ਜੋ ਮੁੱਖ ਮੰਤਰੀ ਅਹੁਦੇ ’ਤੇ ਬਿਰਾਜਮਾਨ ਹੋਣਗੇ। ਕਾਂਗਰਸ ਨੇ ਹਿਮਾਚਲ ਵਿਧਾਨ ਸਭਾ ਚੋਣਾਂ ’ਚ ਕੁੱਲ 68 ’ਚੋਂ 40 ਸੀਟਾਂ ਜਿੱਤ ਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਵੋਟਾਂ 12 ਨਵੰਬਰ ਨੂੰ ਹੋਈਆਂ ਸਨ, ਜਦਕਿ ਵੋਟਾਂ ਦੇ ਨਤੀਜੇ 8 ਦਸੰਬਰ ਨੂੰ ਆਏ ਸਨ।