ਮੀਂਹ ਕਾਰਨ 100 ਤੋਂ ਵੱਧ ਸੜਕਾਂ ਬੰਦ, IMD ਨੇ 8 ਜ਼ਿਲ੍ਹਿਆਂ ''ਚ ਦਿੱਤੀ ਹੜ੍ਹ ਦੀ ਚਿਤਾਵਨੀ

Monday, Sep 02, 2024 - 02:56 PM (IST)

ਮੀਂਹ ਕਾਰਨ 100 ਤੋਂ ਵੱਧ ਸੜਕਾਂ ਬੰਦ, IMD ਨੇ 8 ਜ਼ਿਲ੍ਹਿਆਂ ''ਚ ਦਿੱਤੀ ਹੜ੍ਹ ਦੀ ਚਿਤਾਵਨੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸੋਮਵਾਰ ਨੂੰ ਮੀਂਹ ਕਾਰਨ ਨੈਸ਼ਨਲ ਹਾਈਵੇਅ 707 ਸਮੇਤ ਕੁੱਲ 109 ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਸਥਾਨਕ ਮੌਸਮ ਵਿਭਾਗ (IMD) ਨੇ ਮੰਗਲਵਾਰ ਤੱਕ ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਕੁੱਲੂ ਅਤੇ ਕਿਨੌਰ ਦੇ ਕੁਝ ਹਿੱਸਿਆਂ 'ਚ ਹੜ੍ਹ ਦੇ ਖਤਰੇ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਮੰਗਲਵਾਰ ਤੱਕ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਮੋਹਲੇਧਾਰ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 

ਸੂਬਾ ਐਮਰਜੈਂਸੀ ਪਰਿਚਾਲਨ ਕੇਂਦਰ ਵਲੋਂ ਸਾਂਝਾ ਕੀਤੇ ਗਏ ਅੰਕੜਿਆਂ ਮੁਤਾਬਕ ਸ਼ਿਮਲਾ ਜ਼ਿਲ੍ਹੇ ਦੇ ਹਾਟਕੋਟੀ ਅਤੇ ਸਿਰਮੌਰ ਜ਼ਿਲ੍ਹੇ ਦੇ ਪਾਊਂਟਾ ਸਾਹਿਬ ਵਿਚਾਲੇ ਨੈਸ਼ਨਲ ਹਾਈਵੇਅ 707 ਬੰਦ ਹੋਣ ਤੋਂ ਇਲਾਵਾ ਸਿਰਮੌਰ ਵਿਚ 55 ਸੜਕਾਂ, ਸ਼ਿਮਲਾ ਵਿਚ 23, ਮੰਡੀ ਅਤੇ ਕਾਂਗੜਾ 'ਚ 10-10, ਕੁੱਲੂ 'ਚ 9, ਲਾਹੌਲ-ਸਪੀਤੀ ਅਤੇ ਊਨਾ ਜ਼ਿਲ੍ਹਿਆਂ ਵਿਚ 1-1 ਸੜਕਾਂ ਬੰਦ ਹਨ। ਸੂਬੇ 'ਚ 427 ਬਿਜਲੀ ਸਪਲਾਈ ਸਕੀਮਾਂ ਠੱਪ ਪਈਆਂ ਹਨ। ਇਸ ਦੌਰਾਨ ਸਿਰਮੌਰ, ਬਿਲਾਸਪੁਰ ਅਤੇ ਮੰਡੀ ਜ਼ਿਲੇ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪਿਆ ਜਦਕਿ ਐਤਵਾਰ ਸ਼ਾਮ ਤੋਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਸਥਾਨਾਂ 'ਤੇ ਦਰਮਿਆਨਾ ਮੀਂਹ ਦਰਜ ਕੀਤਾ ਗਿਆ।

ਹਿਮਾਚਲ ਪ੍ਰਦੇਸ਼ ਵਿਚ 27 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਮੀਂਹ ਦੀ 23 ਕਮੀ ਫੀਸਦੀ ਰਹੀ ਹੈ ਅਤੇ ਸੂਬੇ ਵਿਚ ਔਸਤ 623.9 ਮਿਲੀਮੀਟਰ ਦੇ ਮੁਕਾਬਲੇ 482.1 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 151 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ  ਨੂੰ 1,265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


author

Tanu

Content Editor

Related News