ਹਿਮਾਚਲ: ਕਾਂਗੜਾ ''ਚ ਗੈਰ-ਕਾਨੂੰਨੀ ਬੋਰਵੈੱਲ ਪੁੱਟਣ ''ਤੇ 8 ਕੰਪਨੀਆਂ ਨੂੰ ਨੋਟਿਸ ਜਾਰੀ

03/01/2023 1:08:09 PM

ਕਾਂਗੜਾ- ਜਲ ਸ਼ਕਤੀ ਵਿਭਾਗ ਨੇ ਕਾਂਗੜਾ ਜ਼ਿਲ੍ਹੇ ਵਿਚ ਸੰਚਾਲਿਤ 8 ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਨਿੱਜੀ ਬੋਰਵੈੱਲ ਪੁੱਟਣ 'ਚ ਸ਼ਾਮਲ ਪਾਈਆਂ ਗਈਆਂ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਦਰਅਸਲ ਪਹਾੜਾਂ 'ਚ ਕੁਦਰਤੀ ਸਰੋਤਾਂ ਤੋਂ ਪਾਣੀ ਪ੍ਰਾਪਤ ਕਰਨ ਵਾਲੇ ਧਰਮਸ਼ਾਲਾ ਦੇ ਭਾਗਸੁਨਾਗ ਸਥਿਤ ਇਕ ਵਿਰਾਸਤੀ ਤਾਲਾਬ 'ਚ ਦੂਸ਼ਿਤ ਪਾਣੀ ਮਿਲਣ ਤੋਂ ਬਾਅਦ ਵਿਭਾਗ ਨੇ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨਾਲ ਭਾਗਸੁਨਾਗ ਦੇ ਵਸਨੀਕਾਂ ਵਿਚ ਦਹਿਸ਼ਤ ਦਾ ਫੈਲ ਗਈ, ਜੋ ਪਾਣੀ ਦੇ ਸਰੋਤ ਨੂੰ ਰੱਬੀ ਵਰਦਾਨ ਮੰਨਦੇ ਹਨ।

ਜਲ ਸ਼ਕਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਹੈ ਕਿ ਭਾਗਸੁਨਾਗ ਵਿਖੇ ਇਕ ਹੋਟਲ ਮਾਲਕ ਵੱਲੋਂ ਬਿਨਾਂ ਇਜਾਜ਼ਤ ਬੋਰਵੈੱਲ ਪੁੱਟਣ ਤੋਂ ਬਾਅਦ ਕੁਦਰਤੀ ਸੋਮੇ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਗੰਦਾ ਪਾਣੀ ਵਿਰਾਸਤੀ ਤਾਲਾਬ ਵਿਚ ਵਹਿ ਗਿਆ ਸੀ। ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਹੋਟਲ ਮਾਲਕ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ।

ਧਰਮਸ਼ਾਲਾ ਵਿਚ ਜਲ ਸ਼ਕਤੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਦੀਪਕ ਗਰਗ ਨੇ  ਕਿਹਾ ਕਿ ਪਿਛਲੀ ਭਾਜਪਾ ਸਰਕਾਰ ਨੇ ਨਿੱਜੀ ਵਿਅਕਤੀਆਂ ਵੱਲੋਂ ਡੂੰਘੇ ਬੋਰਵੈੱਲ ਪੁੱਟਣ ’ਤੇ ਪਾਬੰਦੀ ਲਾ ਦਿੱਤੀ ਸੀ। ਇਹ ਫ਼ੈਸਲਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲਿਆ ਗਿਆ ਸੀ। ਹੁਣ ਜੇਕਰ ਲੋਕ ਆਪਣੇ ਕੰਪਲੈਕਸ 'ਚ ਬੋਰਵੈੱਲ ਪੁੱਟਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਬੰਧਤ ਸੂਬਾਈ ਅਧਿਕਾਰੀਆਂ ਤੋਂ ਇਜਾਜ਼ਤ ਲੈਣੀ ਪਵੇਗੀ। 

ਗਰਗ ਨੇ ਕਿਹਾ ਕਿ ਭਾਗਸੁਨਾਗ ਵਿਖੇ ਇਕ ਨਿੱਜੀ ਹੋਟਲ ਮਾਲਕ ਨੇ ਸਬੰਧਤ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਡੂੰਘਾ ਬੋਰਵੈੱਲ ਪੁੱਟਿਆ । ਬੋਰਵੈੱਲ ਪੁੱਟਣ ਕਾਰਨ ਗੰਦਾ ਪਾਣੀ ਤਾਲਾਬ 'ਚ ਵਹਿਣ ਲੱਗਾ। ਗਰਗ ਨੇ ਕਿਹਾ ਕਿ ਪੁਲਸ ਨੇ ਹੋਟਲ ਮਾਲਕ ਦੇ ਖਿਲਾਫ਼ FIR ਦਰਜ ਕੀਤੀ ਗਈ ਅਤੇ ਖੁਦਾਈ ਰੋਕ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗੜਾ ਜ਼ਿਲ੍ਹੇ ਵਿਚ ਡੂੰਘੇ ਬੋਰਵੈੱਲ ਪੁੱਟਣ 'ਚ ਲੱਗੀਆਂ ਸਾਰੀਆਂ 8 ਕੰਪਨੀਆਂ ਨੂੰ ਨੋਟਿਸ ਭੇਜੇ ਗਏ ਹਨ।


Tanu

Content Editor

Related News