ਮੌਸਮ ਵਿਭਾਗ ਵਲੋਂ ਮੋਹਲੇਧਾਰ ਮੀਂਹ ਦੀ ਚਿਤਾਵਨੀ, ਯੈਲੋ ਅਲਰਟ ਜਾਰੀ
Wednesday, Jul 24, 2024 - 03:34 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ 4 ਦਿਨ ਯਾਨੀ ਕਿ 28 ਜੁਲਾਈ ਨੂੰ ਮੋਹਲੇਧਾਰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਨੇ ਸੂਬੇ ਵਿਚ ਤੇਜ਼ ਹਵਾਵਾਂ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਬਗੀਚਿਆਂ, ਖੜ੍ਹੀਆਂ ਫ਼ਸਲਾਂ ਅਤੇ ਕੱਚੇ ਘਰਾਂ ਨੂੰ ਨੁਕਸਾਨ ਹੋਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ- 150 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਵਿਆਹ ਸਮਾਰੋਹ 'ਚ ਕੇਟਰਿੰਗ ਦਾ ਕੰਮ ਕਰਨ ਆਏ ਦੋ ਲੋਕਾਂ ਦੀ ਮੌਤ
ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ਦੇ ਕੁਝ ਹਿੱਸਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਕੇਂਦਰ ਮੁਤਾਬਕ ਮੰਗਲਵਾਰ ਸ਼ਾਮ ਤੋਂ ਬੈਜਨਾਥ ਵਿਚ 85 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਪਾਲਮਪੁਰ 'ਚ 25.2 ਮਿਲੀਮੀਟਰ, ਜੋਗਿੰਦਰਨਗਰ 'ਚ 18 ਮਿਲੀਮੀਟਰ, ਧਰਮਸ਼ਾਲਾ 'ਚ 10.4 ਮਿਲੀਮੀਟਰ, ਸਾਂਜ ਅਤੇ ਕਾਹੂ 'ਚ 7.5-7.5 ਮਿਲੀਮੀਟਰ, ਕਸੌਲੀ 'ਚ 7.4 ਮਿਲੀਮੀਟਰ ਅਤੇ ਸ਼ਿਮਲਾ 'ਚ 5.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਐਮਰਜੈਂਸੀ ਕੇਂਦਰ ਨੇ ਦੱਸਿਆ ਕਿ ਸੂਬੇ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 27 ਜੂਨ ਤੋਂ ਜਾਰੀ ਮਾਨਸੂਨ ਕਾਰਨ ਕਰੀਬ 364 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।