ਹਿਮਾਚਲ ਦੀਆਂ ਪਹਾੜੀਆਂ ’ਤੇ ਤਾਜ਼ਾ ਬਰਫ਼ਬਾਰੀ, ਸੈਲਾਨੀਆਂ ਦੇ ਚਿਹਰੇ ''ਤੇ ਆਈ ਰੌਣਕ

Wednesday, Apr 29, 2026 - 07:53 AM (IST)

ਹਿਮਾਚਲ ਦੀਆਂ ਪਹਾੜੀਆਂ ’ਤੇ ਤਾਜ਼ਾ ਬਰਫ਼ਬਾਰੀ, ਸੈਲਾਨੀਆਂ ਦੇ ਚਿਹਰੇ ''ਤੇ ਆਈ ਰੌਣਕ

ਮਨਾਲੀ (ਇੰਟ.) - ਹਿਮਾਚਲ ਪ੍ਰਦੇਸ਼ ਵਿਚ ਸੈਰ-ਸਪਾਟਾ ਨਗਰੀ ਮਨਾਲੀ ਸਮੇਤ ਲਾਹੌਲ ਘਾਟੀ ਵਿਚ ਮੌਸਮ ਨੇ ਕਰਵਟ ਬਦਲ ਲਈ ਹੈ। ਮੌਸਮ ਦੇ ਬਦਲਦਿਆਂ ਹੀ ਰੋਹਤਾਂਗ ਅਤੇ ਸ਼ਿੰਕੁਲਾ ਸਮੇਤ ਲਾਹੌਲ ਅਤੇ ਮਨਾਲੀ ਦੀਆਂ ਚੋਟੀਆਂ ’ਤੇ ਹਲਕੀ ਬਰਫ਼ਬਾਰੀ ਸ਼ੁਰੂ ਹੋ ਗਈ। ਬਰਫ਼ਬਾਰੀ ਨਾਲ ਘਾਟੀ ਦਾ ਮੌਸਮ ਸੁਹਾਵਣਾ ਹੋ ਗਿਆ ਹੈ, ਜਦਕਿ ਉੱਚਾਈ ਵਾਲੇ ਇਲਾਕਿਆਂ ਵਿਚ ਮੌਸਮ ਠੰਡਾ ਹੋ ਗਿਆ ਹੈ। ਮੈਦਾਨੀ ਇਲਾਕਿਆਂ ਦੀ ਗਰਮੀ ਤੋਂ ਰਾਹਤ ਪਾਉਣ ਲਈ ਪਹਾੜਾਂ ਵਿਚ ਪਹੁੰਚੇ ਸੈਲਾਨੀ ਸੁਹਾਵਣੇ ਮੌਸਮ ਨੂੰ ਦੇਖ ਕੇ ਉਤਸ਼ਾਹਿਤ ਹੋ ਉੱਠੇ।

ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਸੈਲਾਨੀਆਂ ਨੇ ਇਸ ਮੌਸਮ ਦਾ ਭਰਪੂਰ ਆਨੰਦ ਲਿਆ। ਰੋਹਤਾਂਗ ਦੱਰੇ ਸਮੇਤ ਧੁੰਧੀ, ਮਕਰਵੇਦ, ਸ਼ਿਕਰਵੇਦ, ਸੈਵਨ ਸਿਸਟਰ ਪੀਕ, ਮਨਾਲੀ ਪੀਕ, ਲੱਦਾਖੀ ਪੀਕ, ਹਨੂਮਾਨ ਟਿੱਬਾ, ਦੇਊ ਟਿੱਬਾ, ਮਾਂਗਨ ਕੋਟ, ਫਰੈਂਡਸ਼ਿਪ ਪੀਕ, ਰੋਹਤਾਂਗ ਦੇ ਉਸ ਪਾਰ ਬਾਰਾਲਾਚਾ, ਸ਼ਿੰਕੁਲਾ ਜੋਤ, ਕੁੰਜੁਮ ਜੋਤ, ਛੋਟਾ ਤੇ ਵੱਡਾ ਸ਼ਿਘਰੀ ਗਲੇਸ਼ੀਅਰ, ਲੇਡੀ ਆਫ਼ ਕੇਲਾਂਗ ਅਤੇ ਨੀਲਕੰਠ ਦੀਆਂ ਪਹਾੜੀਆਂ ’ਤੇ ਹਲਕੀ ਬਰਫ਼ਬਾਰੀ ਹੋਈ। ਮੰਗਲਵਾਰ ਨੂੰ ਹਲਕੀ ਬਰਫ਼ਬਾਰੀ ਦਰਮਿਆਨ ਸ਼ਿੰਕੁਲਾ ਦੱਰੇ ਵਿਚ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੀ, ਜਦਕਿ ਰੋਹਤਾਂਗ, ਕੁੰਜੁਮ ਅਤੇ ਬਾਰਾਲਾਚਾ ਦੱਰੇ ਦੀ ਬਹਾਲੀ ਦਾ ਕੰਮ ਪ੍ਰਭਾਵਿਤ ਹੋਇਆ ਹੈ। ਸੈਲਾਨੀਆਂ ਨੇ ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਤੋਂ ਬਾਅਦ ਠੰਡੇ ਹੋਏ ਮੌਸਮ ਦਾ ਆਨੰਦ ਮਾਣਿਆ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News