ਹਿਮਾਚਲ: ਕੁੱਲੂ ਜ਼ਿਲ੍ਹੇ ''ਚ ਭਾਰੀ ਮੀਂਹ ਦੀ ਚਿਤਾਵਨੀ, ਚੌਕਸ ਰਹਿਣ ਲੋਕ

07/09/2020 5:40:40 PM

ਕੁੱਲੂ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਦੀ ਡਿਪਟੀ ਕਮਿਸ਼ਨਰ ਡਾ. ਰਿਚਾ ਵਰਮਾ ਨੇ ਲੋਕਾਂ ਨੂੰ ਪਹਾੜਾਂ, ਨਦੀ-ਨਾਲਿਆਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ, ਕਿਉਂਕਿ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਕਾਰਨ ਪਹਾੜੀ ਖੇਤਰਾਂ ਵਿਚ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਵਰਗੀਆਂ ਕਈ ਪ੍ਰਕਾਰ ਦੀਆਂ ਆਫ਼ਤਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਖਾਸ ਕੇ ਜਲ ਸ਼ਕਤੀ, ਲੋਕ ਨਿਰਮਾਣ ਅਤੇ ਬਿਜਲੀ ਮਹਿਕਮਿਆਂ ਦੇ ਇੰਜੀਨੀਅਰਾਂ ਨੂੰ ਹਰ ਸਮੇਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਮਹਿਕਮੇ ਨੇ ਆਉਣ ਵਾਲੀ 10 ਅਤੇ 11 ਜੁਲਾਈ ਨੂੰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਅਤੇ ਕੁੱਲੂ ਜ਼ਿਲ੍ਹੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ 'ਚੋਂ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤਣ। ਪਹਾੜਾਂ ਅਤੇ ਨਦੀ-ਨਾਲਿਆਂ ਵੱਲ ਰੁਖ਼ ਨਾ ਕਰਨ। ਇਸ ਦੇ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਜਾਣ ਤੋਂ ਰੋਕੋ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਆਪਣੇ ਵਾਹਨਾਂ ਨੂੰ ਪਹਾੜਾ ਵੱਲ ਪਾਰਕ ਨਾ ਕਰੋ, ਵਾਹਨ ਸੰਭਲ ਕੇ ਚਲਾਓ ਅਤੇ ਰਾਤ ਦੇ ਸਮੇਂ ਵਾਹਨਾਂ ਨੂੰ ਬਿਲਕੁੱਲ ਨਾ ਚਲਾਓ। ਡਿਪਟੀ ਕਮਿਸ਼ਨਰ ਨੇ ਸੈਲਾਨੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਪਹਾੜਾਂ ਅਤੇ ਨਦੀ-ਨਾਲਿਆਂ ਦੇ ਨੇੜੇ ਸੰਭਾਵਿਤ ਖ਼ਤਰਿਆਂ ਬਾਰੇ ਸੁਚੇਤ ਰਹਿਣ ਨੂੰ ਕਿਹਾ ਹੈ।


Tanu

Content Editor

Related News