ਕੋਰੋਨਾ ਸੰਕਟ ਦੌਰਾਨ ਗੁਜਰਾਤ ''ਚ ''ਹਿਕਾ ਚੱਕਰਵਾਤ'' ਦਾ ਖਤਰਾ, ਅਲਰਟ ਜਾਰੀ
Saturday, May 30, 2020 - 05:00 PM (IST)
ਅਹਿਮਦਾਬਾਦ-ਦੇਸ਼ 'ਚ ਅਮਫਾਨ ਤੂਫਾਨ ਦੇ ਕਹਿਰ ਤੋਂ ਬਾਅਦ ਹੁਣ ਗੁਜਰਾਤ ਦੇ ਸਮੁੰਦਰ ਤੱਟ 'ਤੇ ਚੱਕਰਵਾਤ ਦਾ ਖਤਰਾ ਮੰਡਰਾਉਣ ਲੱਗਾ ਹੈ। ਦਰਅਸਲ ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਗੁਜਰਾਤ ਦੇ ਸਮੁੰਦਰ ਤੱਟ 'ਤੇ 'ਹਿਕਾ' ਨਾਂ ਦਾ ਚੱਕਰਵਾਤ ਤਬਾਹੀ ਮਚਾ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੁਜਰਾਤ 'ਚ ਹਿਕਾ ਨਾਂ ਦਾ ਚੱਕਰਵਾਤ 4 ਤੋਂ 5 ਜੂਨ ਦੌਰਾਨ ਤਬਾਹੀ ਮਚਾ ਸਕਦਾ ਹੈ। ਗੁਜਰਾਤ ਦੇ ਦੁਆਰਕਾ ਓਖਾ ਅਤੇ ਮੋਰਬੀ ਨਾਲ ਟਕਰਾਉਂਦਾ ਰਹਿੰਦਾ ਹੈ, ਕੱਛ ਵੱਲ ਜਾ ਸਕਦਾ ਹੈ, ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੋਰ ਤੂਫਾਨਾਂ ਦੀਆਂ ਤਰ੍ਹਾਂ ਇਹ ਵੀ ਕੱਛ ਦੇ ਕੰਡਲਾ ਅਤੇ ਨੇੜੇ ਦੇ ਇਲਾਕਿਆਂ 'ਚ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।
ਦਰਅਸਲ ਅਰਬ ਸਾਗਰ ਦੇ ਡੂੰਘੇ ਦਬਾਅ ਦੇ ਕਾਰਨ ਗੁਜਰਾਤ ਦੇ ਸਮੁੰਦਰੀ ਕਿਨਾਰਿਆਂ 'ਤੇ ਇਕ ਨੰਬਰ ਦਾ ਸਿਗਨਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਚੱਕਰਵਾਤ ਓਮਾਨ ਵੱਲ ਵਧ ਰਿਹਾ ਸੀ ਪਰ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਤੂਫਾਨ ਗੁਜਰਾਤ ਵੱਲ ਵਧ ਰਿਹਾ ਹੈ।
ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇਹ ਚੱਕਰਵਾਤ ਜ਼ਮੀਨ ਨਾਲ ਟਕਰਾਏਗਾ, ਉਸ ਸਮੇਂ ਹਵਾ ਦੀ ਰਫਤਾਰ 120 ਕਿਲੋਮੀਟਰ ਹੋਵੇਗੀ, ਜਿਸ ਨਾਲ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਇਸ ਚੱਕਰਵਾਤ ਤੋਂ ਪਹਿਲਾਂ ਸੌਰਾਸ਼ਟਰ ਦੇ ਸਮੁੰਦਰ ਤੱਟ 'ਤੇ ਵਾਯੂ ਚੱਕਰਵਾਤ ਨੂੰ ਖਤਰਾ ਮੰਡਰਾਇਆ ਸੀ ਪਰ ਵੇਰਾਵਲ ਦੇ ਨੇੜੇ ਤੋਂ ਲੰਘਦੇ ਹੋਏ ਸਮੁੰਦਰ 'ਚ ਉਸ ਦਾ ਖਾਤਮਾ ਹੋ ਗਿਆ। ਹਾਲਾਂਕਿ ਕਿਨਾਰੇ ਦੇ ਸ਼ਹਿਰਾਂ ਨੂੰ ਭਾਰੀ ਨੁਕਸਾਨ ਹੋਇਆ ਸੀ।