24 ਜਨਵਰੀ ਤੋਂ ਬਦਲਣਗੇ ਹਾਈਵੇਅ ਨਿਯਮ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ Driving Rules
Thursday, Jan 02, 2025 - 03:59 PM (IST)
ਨੈਸ਼ਨਲ ਡੈਸਕ : ਨਵੇਂ ਸਾਲ ਦੀ ਸ਼ੁਰੂਆਤ ਹੁੰਦੇ ਸਾਰ ਹੀ ਕੇਂਦਰ ਸਰਕਾਰ ਨੇ ਹਾਈਵੇਅ ਅਤੇ ਐਕਸਪ੍ਰੈਸ ਵੇਅ 'ਤੇ ਸਾਈਨ ਬੋਰਡਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼, ਜੋ 24 ਜਨਵਰੀ ਤੋਂ ਲਾਗੂ ਹੋਣਗੇ, ਦਾ ਉਦੇਸ਼ ਸੜਕ ਉਪਭੋਗਤਾਵਾਂ ਨੂੰ ਸਪੱਸ਼ਟ, ਮਿਆਰੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨਾ ਹੈ। ਇਨ੍ਹਾਂ ਤਬਦੀਲੀਆਂ ਰਾਹੀਂ ਹਾਦਸਿਆਂ ਨੂੰ ਘੱਟ ਕਰਨ ਅਤੇ ਆਵਾਜਾਈ ਨੂੰ ਹੋਰ ਵਿਵਸਥਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਸਾਈਨ ਬੋਰਡਾਂ ਤੇ ਸਪੀਡ ਲਿਮਿਟ
ਨਵੀਂ ਪ੍ਰਣਾਲੀ ਦੇ ਤਹਿਤ ਰੰਬਲ ਸਟਰਿਪਸ ਵਰਗੀਆਂ ਸੰਭਾਵੀ ਤੌਰ 'ਤੇ ਖ਼ਤਰਨਾਕ ਸਥਾਨਾਂ ਤੋਂ ਪਹਿਲਾਂ ਸੰਕੇਤਕ ਲਗਾਏ ਜਾਣਗੇ ਤਾਂਕਿ ਡਰਾਈਵਰਾਂ ਨੂੰ ਆਪਣੀ ਗਤੀ ਨੂੰ ਅਨੁਕੂਲ ਕਰਨ ਲਈ ਸਮਾਂ ਦਿੱਤਾ ਜਾ ਸਕੇ। ਹਰ ਪੰਜ ਕਿਲੋਮੀਟਰ 'ਤੇ ਸਾਈਨ ਬੋਰਡਾਂ ਰਾਹੀਂ ਸਪੀਡ ਲਿਮਿਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹਨਾਂ ਬੋਰਡਾਂ ਨੂੰ ਇਸ ਤਰ੍ਹਾਂ ਤਿਆਰ ਕਰਵਾਇਆ ਜਾਵੇਗਾ ਕਿ ਵਾਹਨ ਚਾਲਕਾਂ ਤੇ ਡਰਾਈਵਰਾਂ ਨੂੰ ਪੜ੍ਹਨ ਅਤੇ ਸਮਝਣ ਵਿਚ ਆਸਾਨੀ ਹੋ ਸਕੇ।
ਇਹ ਵੀ ਪੜ੍ਹੋ - ਬਿਜਲੀ ਦੇ ਖੰਭੇ 'ਤੇ ਚੜ੍ਹ ਤਾਰਾ 'ਤੇ ਲੰਮਾ ਪੈ ਗਿਆ ਨਸ਼ੇੜੀ, ਪੈ ਗਈਆਂ ਭਾਜੜਾਂ
ਮਾਨਕੀਕਰਨ ਅਤੇ ਇਕਸਾਰਤਾ
ਸੜਕੀ ਆਵਾਜਾਈ ਮੰਤਰਾਲੇ ਨੇ ਸਾਈਨ ਬੋਰਡਾਂ 'ਤੇ ਵਰਤੇ ਗਏ ਅੱਖਰਾਂ ਅਤੇ ਨੰਬਰਾਂ ਦੇ ਆਕਾਰ ਅਤੇ ਰੰਗ ਨੂੰ ਮਾਨਕੀਕਰਨ ਕੀਤਾ ਹੈ। ਇਹ ਕਦਮ ਸੂਚਕਾਂ ਦੀ ਇਕਸਾਰਤਾ ਨੂੰ ਵਧਾਏਗਾ ਅਤੇ ਉਹਨਾਂ ਨੂੰ ਸਮਝਣਾ ਆਸਾਨ ਬਣਾ ਦੇਵੇਗਾ। ਨਾਲ ਹੀ, ਇੱਕੋ ਬੋਰਡ 'ਤੇ ਵੱਖ-ਵੱਖ ਵਾਹਨਾਂ ਦੀ ਗਤੀ ਸੀਮਾ ਨੂੰ ਸਪਸ਼ਟ ਤੌਰ 'ਤੇ ਪ੍ਰਦਰਸ਼ਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ।
No ਪਾਰਕਿੰਗ ਅਤੇ ਪੈਦਲ ਯਾਤਰੀ ਸੁਰੱਖਿਆ
ਹਾਦਸਿਆਂ ਅਤੇ ਟ੍ਰੈਫਿਕ ਜਾਮ ਨੂੰ ਘਟਾਉਣ ਲਈ ਹਰ ਪੰਜ ਕਿਲੋਮੀਟਰ 'ਤੇ 'ਨੋ ਪਾਰਕਿੰਗ' ਬੋਰਡ ਲਗਾਏ ਜਾਣਗੇ। ਇਸ ਤੋਂ ਇਲਾਵਾ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕ੍ਰਾਸਿੰਗ ਬਾਰੇ ਅਗਾਊਂ ਜਾਣਕਾਰੀ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8