ਪੈਂਗੋਂਗ ਝੀਲ 'ਚ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ ਭਾਰਤ ਦੀ ਆਧੁਨਿਕ ਕਿਸ਼ਤੀ

Friday, Dec 04, 2020 - 08:53 PM (IST)

ਪੈਂਗੋਂਗ ਝੀਲ 'ਚ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ ਭਾਰਤ ਦੀ ਆਧੁਨਿਕ ਕਿਸ਼ਤੀ

ਨਵੀਂ ਦਿੱਲੀ - ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਚੀਨ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਭਾਰਤੀ ਫੌਜ ਵੀ ਖੁਦ ਨੂੰ ਹੋਰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ। ਪੂਰੀ ਐੱਲ.ਏ.ਸੀ. (LAC) ਵਿੱਚ ਭਾਰਤੀ ਫੌਜ ਇਸ ਸਮੇਂ ਚੀਨ ਨੂੰ ਜਿਸ ਤਰ੍ਹਾਂ ਟੱਕਰ ਦੇ ਰਹੀ ਹੈ, ਅਜਿਹਾ ਇਸ ਤੋਂ ਪਹਿਲਾਂ ਕਦੇ ਨਹੀਂ ਵਿਖਾਈ ਦਿੱਤਾ। ਪੂਰਬੀ ਲੱਦਾਖ ਦੇ ਪੈਂਗੋਂਗ ਤਸੋ ਝੀਲ ਵਿੱਚ ਚੀਨ ਹਮੇਸ਼ਾ ਤੋਂ ਪੈਟਰੋਲਿੰਗ ਦੌਰਾਨ ਆਪਣੀ ਕਿਸ਼ਤੀ ਦੇ ਜ਼ਰੀਏ ਭਾਰਤੀ ਕਿਸ਼ਤੀ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਸੀ। ਹੁਣ ਉਨ੍ਹਾਂ ਕਿਸ਼ਤੀ ਨੂੰ ਟੱਕਰ ਦੇਣ ਲਈ ਨਵੀਂ ਸਟੀਲ ਕਿਸ਼ਤੀ ਤਿਆਰ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਕਿਸ਼ਤਆਂ ਪੂਰੀ ਤਰ੍ਹਾਂ ਸਵਦੇਸ਼ੀ ਹੋਣਗੀਆਂ ਜਿਨ੍ਹਾਂ ਨੂੰ ਭਾਰਤ ਵਿੱਚ ਹੀ ਬਣਾਇਆ ਜਾ ਰਿਹਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਅਗਲੇ ਸਾਲ ਗਰਮੀਆਂ ਤੱਕ ਪੂਰਬੀ ਲੱਦਾਖ ਦੇ ਪੈਂਗਾਗ ਝੀਲ ਵਿੱਚ ਇਸ ਕਿਸ਼ਤੀ ਦੀ ਤਾਇਨਾਤੀ ਹੋ ਜਾਵੇਗੀ।
ਇਸ ਸੂਬੇ 'ਚ ਹੁਣ ਕੋਰੋਨਾ ਜਾਂਚ ਕਰਵਾਉਣ ਲਈ ਡਾਕਟਰ ਦੇ ਸਲਾਹ ਦੀ ਜ਼ਰੂਰਤ ਨਹੀਂ

ਜਿਸ ਤਰ੍ਹਾਂ ਦੀ ਕਿਸ਼ਤੀ ਦਾ ਇਸਤੇਮਾਲ ਚੀਨ ਫਿਲਹਾਲ ਕਰ ਰਿਹਾ ਹੈ ਉਸ ਤੋਂ ਬਿਹਤਰ ਕਿਸ਼ਤੀ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਕਿਸ਼ਤੀਆਂ ਨਵੀਂ ਤਕਨੀਕ ਨਾਲ ਲੈਸ ਹੋਣਗੀਆਂ ਜਿਸ ਨੂੰ ਸਪੈਸ਼ਲ ਸਟੀਲ ਅਤੇ ਸਪੈਸ਼ਲ ਧਾਤੁ ਨਾਲ ਬਣਾਇਆ ਜਾ ਰਿਹਾ ਹੈ ਅਤੇ ਆਧੁਨਿਕ ਸਰਵਿਲਾਂਸ ਅਤੇ ਕੰਮਿਉਨੀਕੇਸ਼ਨ ਲਗਾਏ ਜਾ ਰਹੇ ਹਨ। ਨਵੀਂ ਕਿਸ਼ਤੀ ਨੂੰ ਇੰਨਾ ਮਜ਼ਬੂਤ ਬਣਾਇਆ ਜਾਵੇਗਾ ਕਿ ਹੁਣ ਚੀਨ ਸਾਡੀ ਕਿਸ਼ਤੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ। ਇਸ ਦੇ ਲਈ ਸਟੀਲ ਦੀਆਂ ਮੋਟੀਆਂ ਪਲੇਟਾਂ ਵੀ ਲਗਾਈਆਂ ਜਾ ਰਹੀਆਂ ਹਨ। ਨਵੀਂ ਕਿਸ਼ਤੀ ਵਿੱਚ ਜਵਾਨਾਂ ਦੇ ਬੈਠਣ ਦੀ ਵੀ ਜ਼ਿਆਦਾ ਥਾਂ ਹੋਵੇਗੀ। ਇਸ ਕਿਸ਼ਤੀ ਵਿੱਚ ਕਰੀਬ 25-30 ਜਵਾਨ ਇਕੱਠੇ ਬੈਠ ਸਕਦੇ ਹਨ।

ਸੁਰੱਖਿਅਤ ਰਹਿ ਕੇ ਜਵਾਨ ਕਰ ਸਕਣਗੇ ਦੁਸ਼‍ਮਨ ਉੱਤੇ ਫਾਇਰਿੰਗ
ਇਸ ਤੋਂ ਪਹਿਲਾਂ, ਜੋ ਕਿਸ਼ਤੀ ਭਾਰਤੀ ਫੌਜ ਇਸ‍ਤੇਮਾਲ ਕਰ ਰਹੀ ਸੀ ਉਸ ਵਿੱਚ ਇਕੱਠੇ ਸਿਰਫ 10 ਤੋਂ 12 ਜਵਾਨ ਹੀ ਬੈਠ ਸਕਦੇ ਸਨ। ਨਾਲ ਹੀ ਫਾਇਰਿੰਗ ਲਈ ਇਨ੍ਹਾਂ 'ਚ ਕਿਸ਼ਤੀ ਦੇ ਸਾਹਮਣੇ ਹੱਲਕੀ ਮਸ਼ੀਨਗਨ ਲਗਾਉਣ ਲਈ ਸੁਰੱਖਿਅਤ ਥਾਂ ਵੀ ਹੈ ਅਤੇ ਅੰਦਰੋਂ ਫਾਇਰ ਕਰਨ ਲਈ ਲੂਪ ਹੋਲਸ ਬਣਾਏ ਜਾ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News