ਉੱਚ ਫੌਜ ਅਧਿਕਾਰੀ ਦੀ ਪਾਕਿਸਤਾਨ ਨੂੰ ਚਿਤਾਵਨੀ, ਦੁਬਾਰਾ ਕਰ ਸਕਦੇ ਹਾਂ ਸਰਜੀਕਲ ਸਟਰਾਈਕ

09/07/2017 5:30:12 PM

ਊਧਮਪੁਰ— ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਅਤੇ ਅੱਤਵਾਦੀ ਘੁਸਪੈਠ 'ਤੇ ਫੌਜ ਦੇ ਉੱਚ ਅਧਿਕਾਰੀ ਨੇ ਪਾਕਿਸਤਾਨ ਨੂੰ ਖੁੱਲ੍ਹੇ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ। ਜਨਰਲ ਅਫ਼ਸਰ ਕਮਾਂਡਰ ਇਨ ਚਾਰਜ (ਜੀ.ਓ.ਸੀ.) ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾ ਸੁਧਰਿਆ ਤਾਂ ਇਕ ਵਾਰ ਫਿਰ ਤੋਂ ਸਰਜੀਕਲ ਸਟਰਾਈਕ ਵਰਗੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। 
ਇਕ ਪ੍ਰੈੱਸ ਕਾਨਫਰੰਸ 'ਚ ਦੇਵਰਾਜ ਨੇ ਕਿਹਾ ਕਿ ਸਰਜੀਕਲ ਸਟਰਾਈਕ ਰਾਹੀਂ ਅਸੀਂ ਦੱਸਿਆ ਕਿ ਲਾਈਨ ਆਫ ਕੰਟਰੋਲ ਕੋਈ ਅਜਿਹੀ ਲਾਈਨ ਨਹੀਂ ਹੈ, ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਚਾਹਾਂਗੇ ਤਾਂ ਇਸ ਨੂੰ ਪਾਰ ਕਰਨ 'ਚ ਸਮਰੱਥ ਹਾਂ। ਲੋੜ ਪਈ ਤਾਂ ਅਸੀਂ ਉਸ ਪਾਰ ਜਾਵਾਂਗੇ ਅਤੇ ਹਮਲਾ ਵੀ ਕਰਾਂਗੇ। ਜੀ.ਓ.ਸੀ. ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਤੰਬਰ 'ਚ ਐੱਲ.ਓ.ਸੀ. ਕ੍ਰਾਸ ਕਰ ਕੇ ਸਰਜੀਕਲ ਸਟਰਾਈਕ ਨੂੰ ਅੰਜਾਮ ਦੇਣ ਵਾਲੇ 8 ਫੌਜੀਆਂ ਨੂੰ ਵੀਰਵਾਰ ਨੂੰ ਨਾਰਦਨ ਕਮਾਂਡ 'ਚ ਸ਼ੌਰਿਆ ਚੱਕਰ ਅਤੇ ਫੌਜ ਮੈਡਲ ਨਾਲ ਨਵਾਜਿਆ ਗਿਆ। 
ਅੱਤਵਾਦ ਫੰਡਿੰਗ ਮਾਮਲੇ 'ਚ ਵੱਖਵਾਦੀ ਨੇਤਾਵਾਂ 'ਤੇ ਐੱਨ.ਆਈ.ਏ. ਦੀ ਹੋ ਰਹੀ ਕਾਰਵਾਈ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਤੋਂ ਘਾਟੀ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ ਆਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਐੱਲ.ਓ.ਸੀ. ਨਾਲ ਲੱਗਦੇ ਇਲਾਕਿਆਂ 'ਚ ਅੱਤਵਾਦੀ ਲਾਂਚ ਪੈਡਸ ਅਤੇ ਕੈਂਪਾਂ 'ਚ ਬੀਤੇ ਇਕ ਸਾਲ ਤੋਂ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ,''ਪੀਰ ਪੰਜਾਲ ਦੇ ਦੱਖਣੀ ਅਤੇ ਉੱਤਰ 'ਚ ਵੱਡੇ ਪੈਮਾਨੇ 'ਤੇ ਅੱਤਵਾਦੀ ਕੈਂਪ ਅਤੇ ਲਾਂਚ ਪੈਡ ਹਨ। ਹਾਲਾਂਕਿ ਉਨ੍ਹਾਂ ਦੀ ਗਿਣਤੀ 'ਚ ਕਮੀ ਨਹੀਂ ਆਈ ਹੈ।''


Related News