ਰਾਜਪਾਲ ਸੱਤਿਆਪਾਲ ਮਲਿਕ ਨੇ ਕੀਤੀ ਉੱਚ ਪੱਧਰੀ ਬੈਠਕ, ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ

Monday, Aug 05, 2019 - 11:26 PM (IST)

ਰਾਜਪਾਲ ਸੱਤਿਆਪਾਲ ਮਲਿਕ ਨੇ ਕੀਤੀ ਉੱਚ ਪੱਧਰੀ ਬੈਠਕ, ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ

ਸ਼੍ਰੀਨਗਰ— ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੇ ਧਾਰਾ 370 ਨੂੰ ਹਟਾਏ ਜਾਣ ਦੇ ਘਟਨਾਕ੍ਰਮ ਤੋਂ ਬਾਅਦ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਸੂਬੇ ਦੀ ਮੌਜੂਦਾ ਸੁਰੱਖਿਆ ਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਸਮੀਖਿਆ ਕੀਤੀ। ਰਾਜਭਵਨ 'ਚ ਸ਼ਾਮ ਨੂੰ ਆਯੋਜਿਤ ਬੈਠਕ 'ਚ ਰਾਜਪਾਲ ਦੇ ਸਲਾਹਕਾਰਾਂ ਦੇ ਵਿਜੇ ਕੁਮਾਰ, ਕੇ.ਕੇ. ਸ਼ਰਮਾ, ਕੇ, ਸਕੰਦਨ ਤੇ ਫਾਰੂਕ ਖਾਨ ਤੇ ਮੁੱਖ ਸਕੱਤਰ ਬੀ.ਵੀ.ਆਰ. ਸੁਬਰਾਮਣੀਅਮ ਹਾਜ਼ਰ ਸਨ। ਬੈਠਕ 'ਚ ਰਾਜਪਾਲ ਨੂੰ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।


author

Inder Prajapati

Content Editor

Related News