ਮੰਦਰ 'ਚ ਵਿਧਵਾ ਨੂੰ ਆਉਣ ਤੋਂ ਰੋਕਣਾ ਕਾਫ਼ੀ ਮੰਦਭਾਗੀ ਘਟਨਾ : ਹਾਈ ਕੋਰਟ

08/05/2023 5:25:28 PM

ਚੇਨਈ (ਭਾਸ਼ਾ)- ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਵਿਧਵਾ ਨੂੰ ਮੰਦਰ 'ਚ ਪ੍ਰਵੇਸ਼ ਤੋਂ ਰੋਕਣ ਵਰਗੀ ਘਟਨਾ ਕਾਨੂੰਨ ਵਲੋਂ ਸ਼ਾਸਿਤ ਸਭਿਆ ਸਮਾਜ 'ਚ ਨਹੀਂ ਹੋ ਸਕਦੀ ਹੈ। ਅਦਾਲਤ ਨੇ ਇਹ ਸਪੱਸ਼ਟ ਕੀਤਾ ਕਿ ਇਕ ਔਰਤ ਦੀ ਆਪਣੀ ਨਿੱਜੀ ਪਛਾਣ ਹੁੰਦੀ ਹੈ। ਉਸ ਨੇ ਕਿਹਾ ਕਿ ਇਹ ਕਾਫ਼ੀ ਮੰਦਭਾਗੀ ਹੈ ਕਿ ਇਕ ਵਿਧਵਾ ਔਰਤ ਦੇ ਮੰਦਰ 'ਚ ਪ੍ਰਵੇਸ਼ ਕਰਨ ਨਾਲ ਮੰਦਰ ਦੇ ਅਪਵਿੱਤਰ ਹੋਣ ਵਰਗੀਆਂ ਪੁਰਾਣੀਆਂ ਮਾਨਤਾਵਾਂ ਰਾਜ 'ਚ ਬਰਕਰਾਰ ਹਨ। ਜੱਜ ਐੱਨ. ਆਨੰਦ ਵੇਂਕਟੇਸ਼ ਨੇ ਥੰਗਮਣੀ ਵਲੋਂ ਦਾਇਰ ਇਕ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ 4 ਅਗਸਤ ਦੇ ਆਪਣੇ ਆਦੇਸ਼ 'ਚ ਇਹ ਟਿੱਪਣੀ ਕੀਤੀ। ਪਟੀਸ਼ਨਕਰਤਾ ਨੇ ਇਰੋਡ ਜ਼ਿਲ੍ਹੇ ਦੇ ਨਾਬਿੰਯੁਰ ਤਾਲੁਕਾ ਸਥਿਤ ਪੇਰਿਆਕਰੁਪਰਾਇਣ ਮੰਦਰ 'ਚ ਪ੍ਰਵੇਸ਼ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਸ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਉਹ 9 ਅਗਸਤ ਤੋਂ ਹੋਣ ਵਾਲੇ 2 ਦਿਨਾ ਮੰਦਰ ਮਹਾਉਤਸਵ 'ਚ ਹਿੱਸਾ ਲੈਣਾ ਚਾਹੁੰਦੀ ਸੀ ਅਤੇ ਉਨ੍ਹਾਂ ਨੇ ਪਿਛਲੇ ਮਹੀਨੇ ਇਸ ਸੰਬੰਧ 'ਚ ਮੰਗ ਪੱਤਰ ਵੀ ਦਿੱਤਾ ਸੀ।

ਇਹ ਵੀ ਪੜ੍ਹੋ : PM ਮੋਦੀ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ, ਏਅਰਪੋਰਟ ਵਰਗੇ ਬਣਨਗੇ 22 ਰੇਲਵੇ ਸਟੇਸ਼ਨ

ਪਟੀਸ਼ਨਕਰਤਾ ਅਤੇ ਉਨ੍ਹਾਂ ਦਾ ਪੁੱਤ ਮਹਾਉਤਸਵ 'ਚ ਹਿੱਸਾ ਲੈਣਾ ਅਤੇ ਪੂਜਾ ਕਰਨਾ ਚਾਹੁੰਦੇ ਸਨ। ਇਸ ਤੋਂ ਬਾਅਦ ਔਰਤ ਨੇ ਪੁਲਸ ਸੁਰੱਖਿਆ ਦੇਣ ਲਈ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਦਿੱਤਾ ਅਤੇ ਜਦੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਤਾਂ ਉਨ੍ਹਾਂ ਨੇ ਹਾਈ ਕੋਰਟ ਦਾ ਰੁਖ ਕੀਤਾ। ਅਦਾਲਤ ਨੇ ਕਿਹਾ ਕਿ ਇਕ ਔਰਤ ਦੀ ਆਪਣੀ ਨਿੱਜੀ ਪਛਾਣ ਹੁੰਦੀ ਹੈ ਅਤੇ ਉਸ ਨੂੰ ਉਸ ਦੀ ਵਿਆਹੁਤਾ ਸਥਿਤੀ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਕੀਤਾ ਜਾ ਸਕਦਾ ਜਾ ਖੋਹਿਆ ਨਹੀਂ ਜਾ ਸਕਦਾ ਹੈ। ਜੱਜ ਨੇ ਕਿਾ ਕਿ ਅਯਾਵੂ ਅਤੇ ਮੁਰਲੀ ਨੂੰ ਪਟੀਸ਼ਨਕਰਤਾ ਅਤੇ ਉਸ ਦੇ ਪੁੱਤ ਨੂੰ ਮੰਦਰ ਮਹਾਉਤਸਵ 'ਚ ਸ਼ਾਮਲ ਹੋਣ ਅਤੇ ਭਗਵਾਨ ਦੀ ਪੂਜਾ ਕਰਨ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News