ਆਈਜ਼ੋਲ ''ਚ ਫੜੀ ਗਈ 2.2 ਕਰੋੜ ਦੀ ਹੈਰੋਇਨ, ਇਕ ਸ਼ਖ਼ਸ ਗ੍ਰਿਫ਼ਤਾਰ
Sunday, Mar 19, 2023 - 05:27 PM (IST)
ਆਈਜ਼ੋਲ- ਨਸ਼ੀਲੀਆਂ ਦਵਾਈਆਂ ਦੀ ਤਸਕਰੀ ਖ਼ਿਲਾਫ਼ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ ਅਸਾਮ ਰਾਈਫਲਜ਼ ਨੇ ਆਈਜ਼ੋਲ 'ਚ 2.2 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਹੈਰੋਇਨ ਦੀ ਬਰਾਮਦਗੀ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸਾਮ ਰਾਈਫ਼ਲਜ਼ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਸ਼੍ਰੀਨਗਰ ਦਾ 'ਬਾਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜਨੰਤ'
ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫ਼ਲਜ਼, ਸੂਬੇ ਦਾ ਆਬਕਾਰੀ ਵਿਭਾਗ ਅਤੇ ਨਸ਼ੀਲਾ ਪਦਾਰਥ ਰੋਕਥਾਮ ਵਿਭਾਗ ਦੇ ਕਰਮੀਆਂ ਨੇ ਸਾਬਣ ਦੇ 35 ਬਕਸਿਆਂ ਵਿਚ ਲੁਕਾ ਕੇ ਰੱਖੀ ਗਈ 443 ਗ੍ਰਾਮ ਹੈਰੋਇਨ ਜ਼ਬਤ ਕੀਤੀ। ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ
ਅਧਿਕਾਰੀ ਮੁਤਾਬਕ ਗ੍ਰਿਫ਼ਤਾਰ ਸ਼ਖ਼ਸ ਆਈਜ਼ੋਲ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਖੇਪ ਅਤੇ ਫੜੇ ਗਏ ਸ਼ਖ਼ਸ ਨੂੰ ਅੱਗੇ ਦੀ ਕਾਰਵਾਈ ਲਈ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ, ਆਈਜ਼ੋਲ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਈਜ਼ੋਲ ਭਾਰਤ 'ਚ ਮਿਜ਼ੋਰਮ ਸੂਬੇ ਦੀ ਰਾਜਧਾਨੀ ਵੀ ਹੈ। ਰਾਜਧਾਨੀ ਦੇ ਨਾਲ-ਨਾਲ ਇਹ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਸ਼ਹਿਰ ਉੱਤਰੀ ਹਿੱਸੇ ਵਿਚ ਕਰਕ ਰੇਖਾ ਦੇ ਉੱਤਰ 'ਚ ਸਥਿਤ ਹੈ।