ਆਸਾਮ ’ਚ 11 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ

Friday, Nov 17, 2023 - 07:59 PM (IST)

ਆਸਾਮ ’ਚ 11 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ

ਗੁਹਾਟੀ, (ਅਨਸ)- ਆਸਾਮ ਦੇ ਦਿਸਪੁਰ ’ਚ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 11 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਾਮ ਪੁਲਸ ਦੇ ਇੱਕ ਬੁਲਾਰੇ ਗੋਸਵਾਮੀ ਨੇ ਸ਼ੁੱਕਰਵਾਰ ਦੱਸਿਆ ਕਿ ਇੱਕ ਸੂਹ ਦੇ ਆਧਾਰ ’ਤੇ ਸਪੈਸ਼ਲ ਟਾਸਕ ਫੋਰਸ ਅਤੇ ਕਾਮਰੂਪ ਜ਼ਿਲਾ ਪੁਲਸ ਨੇ ਮਣੀਪੁਰ ਦੇ ਚੁਰਾਚੰਦਰਪੁਰ ਤੋਂ ਆ ਰਹੇ ਇੱਕ ਵਾਹਨ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਉਸ ’ਚੋਂ 1.35 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਦੋ ਵਿਅਕਤੀਆਂ ਨੂੰ ਰਿਫ਼ਤਾਰ ਕੀਤਾ ਗਿਆ।

ਇਕ ਹੋਰ ਮਾਮਲੇ ’ਚ ਗੁਹਾਟੀ ਦੇ ਖਾਨਪਾੜਾ ’ਚ ਐੱਸ. ਟੀ. ਐੱਫ. ਨੇ ਛਾਪਾ ਮਾਰ ਕੇ 2 ਮਹਿਲਾ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ ਬੋਤਲਾਂ ’ਚ ਰੱਖੀ 54.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।


author

Rakesh

Content Editor

Related News