ਹੇਮਰਾਜ ਦੇ ਪਰਿਵਾਰ ਨੂੰ ਅੱਜ ਵੀ ਇਨਸਾਫ਼ ਦਾ ਇੰਤਜ਼ਾਰ, ਇਸ ਹਾਲ ''ਚ ਹੈ ਉਸ ਦੀ ਮਾਂ ਅਤੇ ਪਤਨੀ
Tuesday, Oct 17, 2017 - 12:00 PM (IST)

ਨਵੀਂ ਦਿੱਲੀ— ਇਲਾਹਾਬਾਦ ਹਾਈ ਕੋਰਟ ਵੱਲੋਂ ਆਰੂਸ਼ੀ-ਹੇਮਰਾਜ ਦੋਹਰੇ ਕਤਲਕਾਂਡ 'ਚ ਦੋਸ਼ ਮੁਕਤ ਠਹਿਰਾਏ ਗਏ ਰਾਜੇਸ਼ ਅਤੇ ਨੂਪੁਰ ਤਲਵਾੜ ਸੋਮਵਾਰ ਨੂੰ ਡਾਸਨਾ ਜੇਲ ਤੋਂ ਬਾਹਰ ਆਏ। ਪੁਲਸ ਨੇ ਤਲਵਾੜ ਜੋੜੇ ਨੂੰ ਨੋਇਡਾ ਦੇ ਜਲਵਾਯੂ ਵਿਹਾਰ ਸਥਿਤ ਨੂਪੁਰ ਦੇ ਮਾਤਾ-ਪਿਤਾ ਦੇ ਘਰ ਪਹੁੰਚਾਇਆ। ਇਹ ਉਹੀ ਇਲਾਕਾ ਹੈ, ਜਿੱਥੇ ਉਨ੍ਹਾਂ ਦਾ ਘਰ ਸੀ, ਜਿਸ 'ਚ 2008 'ਚ ਉਨ੍ਹਾਂ ਦੀ ਬੇਟੀ ਆਰੂਸ਼ਈ ਅਤੇ ਘਰੇਲੂ ਨੌਕਰ ਹੇਮਰਾਜ ਦਾ ਕਤਲ ਕਰ ਦਿੱਤਾ ਗਿਆ ਸੀ। ਤਲਵਾੜ ਜੋੜਾ ਭਾਵੇਂ ਜੇਲ ਤੋਂ ਬਾਹਰ ਆ ਗਿਆ ਹੋਵੇ ਪਰ ਸਵਾਲ ਹੁਣ ਵੀ ਉਹੀ ਖੜ੍ਹਾ ਹੈ ਕਿ ਆਰੂਸ਼ੀ-ਹੇਮਰਾਜ ਨੂੰ ਕਿਸ ਨੇ ਮਾਰਿਆ ਅਤੇ ਬੇਕਸੂਰ ਤਲਵਾੜ ਜੋੜੇ ਨੇ ਜਿੰਨੇ ਸਾਲ ਜੇਲ 'ਚ ਬਿਤਾਏ, ਉਨ੍ਹਾਂ ਦੀ ਟੀਸ ਕਿਵੇਂ ਘੱਟ ਹੋਵੇਗੀ। ਇਨ੍ਹਾਂ ਸਾਰਿਆਂ ਦਰਮਿਆਨ ਨੇਪਾਲ ਦੇ ਰਹਿਣ ਵਾਲੇ ਮ੍ਰਿਤਕ ਹੇਮਰਾਜ ਦਾ ਪਰਿਵਾਰ ਅੱਜ ਵੀ ਇਨਸਾਫ਼ ਦੀ ਰਾਹ ਦੇਖ ਰਿਹਾ ਹੈ। ਹੇਮਰਾਜ ਦਾ ਪਰਿਵਾਰ ਵੀ ਇਹੀ ਜਾਣਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਾਤਲ ਕੌਣ ਹੈ।
ਨੇਪਾਲ ਦੇ ਇਕ ਪਿੰਡ 'ਚ ਰਹਿਣ ਵਾਲੇ ਹੇਮਰਾਜ ਬਨਜਾਦੇ ਦੇ ਪਰਿਵਾਰ 'ਚ ਇਕ ਬੁੱਢੀ ਬੀਮਾਰ ਮਾਂ, ਵਿਧਵਾ ਪਤਨੀ ਅਤੇ 18 ਸਾਲ ਦਾ ਬੇਟਾ ਹੈ। ਉਸ ਦੀ ਬੇਟੀ ਦਾ ਵਿਆਹ ਹੋ ਚੁਕਿਆ ਹੈ। ਉਹ ਆਪਣੇ ਪਰਿਵਾਰ 'ਚ ਇਕਲੌਤਾ ਕਮਾਉਣ ਵਾਲਾ ਸੀ। ਤਲਵਾੜ ਜੋੜੇ ਦੇ ਘਰ ਨੌਕਰੀ ਦੌਰਾਨ ਉਹ ਜੋ ਕਮਾਉਂਦਾ ਸੀ, ਉਸ ਨੂੰ ਘਰ ਭੇਜਦਾ ਸੀ, ਉਸੇ ਪੈਸਿਆਂ ਨਾਲ ਪੂਰਾ ਪਰਿਵਾਰ ਗੁਜ਼ਾਰਾ ਕਰਦਾ ਸੀ ਪਰ ਅੱਜ ਉਸ ਦੇ ਪਰਿਵਾਰ ਦੀ ਸਥਿਤੀ ਕਾਫੀ ਖਰਾਬ ਹੋ ਚੁਕੀ ਸੀ। ਮਾਂ ਬਹੁਤ ਬੀਮਾਰ ਰਹਿੰਦੀ ਹੈ। ਉਸ ਦੇ ਪਿੰਡ ਦੇ ਇਕ ਸ਼ਖਸ ਨੇ ਇਕ ਅਖਬਾਰ ਨੂੰ ਦੱਸਿਆ ਕਿ ਜਦੋਂ ਹੇਮਰਾਜ ਦਾ ਕਤਲ ਹੋਇਆ ਤਾਂ ਸਾਰੇ ਲੋਕ ਵੱਡੇ ਹੈਰਾਨ ਸਨ। ਇਲਾਕੇ ਦੇ ਲੋਕਾਂ ਨੇ ਇਕ ਲੱਖ ਰੁਪਏ ਇਕੱਠੇ ਕੀਤੇ ਅਤੇ ਉਸ ਦੇ ਪਰਿਵਾਰ ਨੂੰ ਦਿੱਤੇ ਪਰ 9 ਸਾਲ ਬਾਅਦ ਵੀ ਪਰਿਵਾਰ ਦੀ ਸਥਿਤੀ ਨੂੰ ਜ਼ਿਆਦਾ ਸੁਧਾਰ ਨਹੀਂ ਆਇਆ ਸਗੋਂ ਖਰਾਬ ਹੋ ਹੋਇਆ ਹੈ। ਉਸ ਦੇ ਪਰਿਵਾਰ ਨੂੰ ਨਿਆਂ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਆਪਣੀ ਕਲੋਜਰ ਰਿਪੋਰਟ 'ਚ ਦੱਸਿਆ ਕਿ ਤਲਵਾੜ ਜੋੜੇ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੀ.ਬੀ.ਆਈ. ਦੀ ਥਿਓਰੀ ਸੀ ਕਿ ਆਰੂਸ਼ੀ ਅਤੇ ਹੇਮਰਾਜ ਸਰੀਰਕ ਸੰਬੰਧ ਬਣਾ ਰਹੇ ਸਨ, ਉਸੇ ਸਮੇਂ ਰਾਜੇਸ਼ ਤਲਵਾੜ ਨੇ ਦੇਖ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਸੀ.ਬੀ.ਆਈ. ਦੀ ਇਸ ਦਲੀਲ ਨੂੰ ਲੋਅਰ ਕੋਰਟ ਨੇ ਮੰਨ ਕੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਪਰ ਇਲਾਹਾਬਾਦ ਹਾਈ ਕੋਰਟ 'ਚ ਸਾਰਾ ਮਾਮਲਾ ਪਲਟ ਗਿਆ, ਕਿਉਂਕਿ ਜੱਜ ਨੇ ਇਸ ਥਿਓਰੀ ਨੂੰ ਵਿਅਕਤੀਗਤ ਦੱਸਿਆ ਅਤੇ ਤਲਵਾੜ ਜੋੜੇ ਨੂੰ ਰਿਹਾਅ ਕਰ ਦਿੱਤਾ।