ਸੋਰੇਨ ਨੇ ਸਾਂਝੀ ਕੀਤੀ ਹੱਥ ’ਤੇ ਲੱਗੀ ਕੈਦੀਆਂ ਦੀ ਮੋਹਰ

Saturday, Aug 10, 2024 - 10:10 PM (IST)

ਸੋਰੇਨ ਨੇ ਸਾਂਝੀ ਕੀਤੀ ਹੱਥ ’ਤੇ ਲੱਗੀ ਕੈਦੀਆਂ ਦੀ ਮੋਹਰ

ਰਾਂਚੀ, (ਭਾਸ਼ਾ)- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਨੂੰ ਆਪਣੇ ਜਨਮ ਦਿਨ ਦੇ ਮੌਕੇ ’ਤੇ ਹੱਥ ’ਤੇ ਕੈਦੀਆਂ ਨੂੰ ਲਾਈ ਜਾਣ ਵਾਲੀ ਮੋਹਰ ਦੇ ਨਿਸ਼ਾਨ ਨੂੰ ਇਕ ਪੋਸਟ ਰਾਹੀਂ ਸਾਂਝਾ ਕੀਤਾ ਅਤੇ ਇਸ ਨੂੰ ਲੋਕਤੰਤਰ ’ਚ ਮੌਜੂਦਾ ਚੁਣੌਤੀਆਂ ਦਾ ਪ੍ਰਤੀਕ ਦੱਸਿਆ।

ਉਨ੍ਹਾਂ ਕਿਹਾ ਕਿ ਇਹ ਮੋਹਰ ਉਸ ਦੇ ਹੱਥ ’ਤੇ ਜੇਲ ਅਧਿਕਾਰੀਆਂ ਵੱਲੋਂ ਉਦੋਂ ਲਾਈ ਗਈ ਸੀ, ਜਦੋਂ ਉਹ ਜੇਲ ’ਚੋਂ ਰਿਹਾਅ ਹੋਏ ਸਨ। ਸੋਰੇਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਕਿਹਾ ਕਿ ਅੱਜ ਮੇਰੇ ਜਨਮ ਦਿਨ ਦੇ ਮੌਕੇ ’ਤੇ ਬੀਤੇ ਇਕ ਸਾਲ ਦੀ ਯਾਦ ਮੇਰੇ ਮਨ ’ਚ ਹੈ, ਇਹ ਕੈਦੀਅਾਂ ਨੂੰ ਲਾਈ ਜਾਣ ਵਾਲੀ ਮੋਹਰ ਦਾ ਨਿਸ਼ਾਨ, ਜੋ ਜੇਲ ’ਚੋਂ ਰਿਹਾਅ ਹੋਣ ’ਤੇ ਲਾਇਆ ਗਿਆ। ਇਹ ਨਿਸ਼ਾਨ ਸਿਰਫ਼ ਮੇਰਾ ਨਹੀਂ ਹੈ, ਸਗੋਂ ਸਾਡੇ ਲੋਕਤੰਤਰ ਦੀਆਂ ਮੌਜੂਦਾ ਚੁਣੌਤੀਆਂ ਦਾ ਪ੍ਰਤੀਕ ਹੈ।


author

Rakesh

Content Editor

Related News