ਵ੍ਰਿੰਦਾਵਨ ਕੁੰਭ ਦੇ ਦਰਸ਼ਨ ਲਈ ਹੈਲੀਕਾਪਟਰ ਸੇਵਾ ਸ਼ੁਰੂ
Tuesday, Feb 23, 2021 - 01:57 AM (IST)
ਮਥੁਰਾ - ਵ੍ਰਿੰਦਾਵਨ ਕੁੰਭ ਦੇ ਦਰਸ਼ਨ ਕਰਨ ਲਈ ਪ੍ਰਾਈਵੇਟ ਕੰਪਨੀ ਪਾਰਸ ਏਵੀਏਸ਼ਨ ਨੇ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਹੈ। ਇਸ ਵਿਚ ਵ੍ਰਿੰਦਾਵਨ ਪਰਿਕ੍ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੰਪਨੀ ਦੇ ਐੱਮ. ਡੀ. ਵਿਸ਼ਾਲ ਜੈਨ ਨੇ ਦੱਸਿਆ ਕਿ 'ਜੁਆਏ ਰਾਈਡ' ਦੇ ਨਾਂ ਹੇਂਠ ਸ਼ੁਰੂ ਕੀਤੀ ਗਈ ਇਹ ਸੇਵਾ ਵ੍ਰਿੰਦਾਵਨ ਤੋਂ ਸ਼ੁਰੂ ਹੋ ਕੇ ਵ੍ਰਿੰਦਾਵਨ ਵਿਚ ਹੀ ਖਤਮ ਹੋਵੇਗੀ। ਇਸ ਅਧੀਨ ਵ੍ਰਿੰਦਾਵਨ ਦੇ ਸਾਰੇ ਮੁੱਖ ਮੰਦਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰੇਮ ਮੰਦਰ ਤੋਂ ਸ਼ੁਰੂ ਕੀਤੀ ਗਈ ਸੇਵਾ ਅਧੀਨ ਪਰਿਕ੍ਰਮਾ ਮਾਰਗ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਕੰਪਨੀ ਦਾ ਮੁੱਖ ਫੋਕਸ ਵ੍ਰਿੰਦਾਵਨ ਕੁੰਭ ਹੋਵੇਗਾ। ਇਸ ਵਿਚ ਸ਼ਰਧਾਲੂ ਨਾ ਸਿਰਫ ਕੁੰਭ ਨੂੰ ਦੇਖ ਸਕਣਗੇ ਬਲਕਿ ਨਵੇਂ ਬਣੇ ਦੇਵਰਹਾ ਘਾਟ, ਸ਼ਾਹੀ ਇਸ਼ਨਾਨ ਅਤੇ ਯਮੁਨਾ ਮਹਾਰਾਣੀ ਦੇ ਦਰਸ਼ਨ ਵੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 5 ਮਿੰਟ ਦੀ ਇਹ ਸੇਵਾ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਜੋ ਬਜ਼ੁਰਗ ਜਾਂ ਆਥ੍ਰਾਇਟੀਸ ਜਿਹੇ ਰੋਗਾਂ ਤੋਂ ਪੀੜਤ ਹੋਣ ਕਾਰਣ ਨਾ ਤਾਂ ਵ੍ਰਿੰਦਾਵਨ ਦੀ ਪਰਿਕ੍ਰਮਾ ਕਰ ਸਕਦੇ ਹਨ ਅਤੇ ਨਾ ਹੀ ਵ੍ਰਿੰਦਾਵਨ ਕੁੰਭ ਵਿਚ ਪੈਦਲ ਚੱਲ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।