ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ ! ਝੀਲ ਨੇੜੇ ਕਰਵਾਇਆ ਗਿਆ ਲੈਂਡ

Monday, Aug 24, 2026 - 10:10 AM (IST)

ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ ! ਝੀਲ ਨੇੜੇ ਕਰਵਾਇਆ ਗਿਆ ਲੈਂਡ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ’ਚ ਐਤਵਾਰ ਨੂੰ ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਹੋਣ ਤੋਂ ਬਾਅਦ 4 ਲੋਕਾਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਝੀਲ ਦੇ ਨੇੜੇ ਐਮਰਜੈਂਸੀ ਹਾਲਤ ’ਚ ਉਤਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਦੱਸਿਆ ਕਿ ਮੋਹਾੜੀ ਤਹਿਸੀਲ ’ਚ ਮੋਹਗਾਓਂ-ਨਿਲਜ ਰੋਡ ਨੇੜੇ ਹੋਈ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਇਕ ਅਧਿਕਾਰੀ ਨੇ ਕਿਹਾ, ‘‘ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਨਾਗਪੁਰ ਤੋਂ ਰਾਏਪੁਰ ਜਾ ਰਿਹਾ ਸੀ। ਇਸ ਦੌਰਾਨ ਸਵੇਰੇ ਲੱਗਭਗ 11 ਵਜੇ ਪਾਇਲਟ ਨੂੰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ।’’ ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਕੁਝ ਸਮੇਂ ਤੱਕ ਭਿਸਾਰੀ ਝੀਲ ਉੱਪਰ ਮੰਡਰਾਉਂਦਾ ਰਿਹਾ ਅਤੇ ਉਸ ਤੋਂ ਬਾਅਦ ਐਮਰਜੈਂਸੀ ਹਾਲਤ ’ਚ ਉਤਾਰਿਆ ਗਿਆ।


author

Harpreet SIngh

Content Editor

Related News