ਵੱਡਾ ਹਾਦਸਾ! ਹੈਲੀਕਾਪਟਰ ਤੋਂ ਡਿੱਗਾ ਹੈਲੀਕਾਪਟਰ
Saturday, Aug 31, 2024 - 11:42 AM (IST)
ਨੈਸ਼ਨਲ ਡੈਸਕ : ਉੱਤਰਾਖੰਡ ਦੇ ਕੇਦਾਰਨਾਥ 'ਚ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕ੍ਰਿਸਟਲ ਕੰਪਨੀ ਦਾ ਇੱਕ ਖ਼ਰਾਬ ਹੈਲੀਕਾਪਟਰ, ਜਿਸ ਨੂੰ ਮੁਰੰਮਤ ਲਈ MI-17 ਹੈਲੀਕਾਪਟਰ ਨਾਲ ਲਟਕਾ ਕੇ ਲਿਜਾਇਆ ਜਾ ਰਿਹਾ ਸੀ, ਅਚਾਨਕ ਹੇਠਾਂ ਡਿੱਗ ਗਿਆ। ਖੁਸ਼ਕਿਸਮਤੀ ਨਾਲ ਜਿਸ ਸਥਾਨ 'ਤੇ ਹੈਲੀਕਾਪਟਰ ਡਿੱਗਿਆ, ਉਸ ਥਾਂ 'ਤੇ ਕੋਈ ਮੌਜੂਦ ਨਹੀਂ ਸੀ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ - 1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ
ਘਟਨਾ ਦਾ ਵੇਰਵਾ :
ਕੁਝ ਦਿਨ ਪਹਿਲਾਂ ਕ੍ਰਿਸਟਲ ਕੰਪਨੀ ਦਾ ਸਿੰਗਲ ਜਾਂ ਡਬਲ ਇੰਜਣ ਵਾਲਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਸ਼ਨੀਵਾਰ ਨੂੰ ਇਸ ਹੈਲੀਕਾਪਟਰ ਨੂੰ MI-17 ਦੁਆਰਾ ਮੁਰੰਮਤ ਲਈ ਗੌਚਰ ਹਵਾਈ ਪੱਟੀ 'ਤੇ ਲਿਜਾਇਆ ਜਾ ਰਿਹਾ ਸੀ। ਯਾਤਰਾ ਦੌਰਾਨ ਹੈਲੀਕਾਪਟਰ ਨੂੰ ਲੈ ਕੇ ਜਾਣ ਵਾਲੀ ਹੈਗਿੰਗ ਚੇਨ ਅਚਾਨਕ ਟੁੱਟ ਗਈ, ਜਿਸ ਕਾਰਨ ਖ਼ਰਾਬ ਹੈਲੀਕਾਪਟਰ ਸੁੰਨਸਾਨ ਖੇਤਰ 'ਚ ਡਿੱਗ ਗਿਆ। ਡਿੱਗਣ ਤੋਂ ਬਾਅਦ ਹੈਲੀਕਾਪਟਰ ਪੂਰੀ ਤਰ੍ਹਾਂ ਟੁੱਟ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ SDRF (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਲਾਪਰਵਾਹੀ ਦੀ ਸੰਭਾਵਨਾ:
ਦੱਸ ਦੇਈਏ ਕਿ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ MI-17 ਦੇ ਖ਼ਰਾਬ ਹੋ ਗਏ ਹੈਲੀਕਾਪਟਰ ਨੂੰ ਲਟਕ ਕੇ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਹੈਲੀਕਾਪਟਰ ਦੇ ਭਾਰ ਅਤੇ ਹਵਾ ਦੇ ਪ੍ਰਭਾਵ ਕਾਰਨ MI-17 ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਹੈਲੀਕਾਪਟਰ ਨੂੰ ਥਰੂ ਕੈਂਪ ਨੇੜੇ ਉਤਰਨਾ ਪਿਆ।
ਜ਼ਿਲ੍ਹਾ ਸੈਰ ਸਪਾਟਾ ਅਧਿਕਾਰੀ ਦਾ ਬਿਆਨ:
ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਦੱਸਿਆ,'ਹੈਲੀਕਾਪਟਰ ਵਿਚ ਕੋਈ ਯਾਤਰੀ ਜਾਂ ਸਾਮਾਨ ਨਹੀਂ ਸੀ। ਜਦੋਂ MI-17 ਆਪਣਾ ਸੰਤੁਲਨ ਗੁਆ ਬੈਠਾ ਤਾਂ ਉਸ ਨੂੰ ਥਰੂ ਕੈਂਪ ਨੇੜੇ ਉਤਾਰਿਆ ਗਿਆ। ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਅਤੇ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਹੈਲੀਕਾਪਟਰ ਦੀ ਏਅਰਲਿਫਟਿੰਗ ਪ੍ਰਕਿਰਿਆ ਵਿੱਚ ਲਾਪਰਵਾਹੀ ਵੱਲ ਇਸ਼ਾਰਾ ਕੀਤਾ ਹੈ। ਮਾਮਲੇ ਦੀ ਪੂਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8