ਜਦੋਂ ਆਪਣੇ ਹੈਲੀਕਾਪਟਰ ਦੀ ਜਾਂਚ ਨੂੰ ਲੈ ਕੇ ਧਰਮਿੰਦਰ ਪ੍ਰਧਾਨ ਨੂੰ ਆਇਆ ਗੁੱਸਾ

04/19/2019 10:03:53 AM

ਭੁਵਨੇਸ਼ਵਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਜਾਂਚ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਇਕ ਆਈ. ਏ. ਐੱਸ. ਅਧਿਕਾਰੀ ਨੂੰ ਮੁਅੱਤਲ ਕੀਤੇ ਜਾਣ ਪਿੱਛੋਂ ਹੁਣ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵਿਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਆਪਣੇ ਹੈਲੀਕਾਪਟਰ ਦੀ ਜਾਂਚ ਦੌਰਾਨ ਗੁੱਸੇ ਵਿਚ ਨਜ਼ਰ ਆ ਰਹੇ ਹਨ।
ਵੀਡੀਓ ਵਿਚ ਪ੍ਰਧਾਨ ਦੇ ਮੰਗਲਵਾਰ ਨੂੰ ਓਡਿਸ਼ਾ ਦੇ ਸੰਬਲਪੁਰ ਪਹੁੰਚਣ 'ਤੇ ਉਨ੍ਹਾਂ ਦੇ ਹੈਲੀਕਾਪਟਰ ਦੀ ਜਾਂਚ ਲਈ ਆਏ ਫਲਾਇੰਗ ਸਕੁਐਡ ਅਤੇ ਪੁਲਸ ਨਾਲ ਉਨ੍ਹਾਂ ਨੂੰ ਗੁੱਸੇ ਵਿਚ ਬੋਲਦਿਆਂ ਵੇਖਿਆ ਜਾ ਸਕਦਾ ਹੈ। ਧਰਮਿੰਦਰ ਪ੍ਰਧਾਨ ਨੇ ਮੋਦੀ ਦੇ ਇਕ ਜਲਸੇ ਵਿਚ ਹਿੱਸਾ ਲੈਣ ਲਈ ਜਾਣਾ ਸੀ। ਵੀਡੀਓ ਵਿਚ ਪ੍ਰਧਾਨ ਜਾਂਚ ਟੀਮ ਕੋਲੋਂ ਕੁਝ ਦਸਤਾਵੇਜ਼ ਮੰਗ ਰਹੇ ਹਨ। ਬਾਅਦ ਵਿਚ ਭਾਜਪਾ ਸੂਤਰਾਂ ਨੇ ਕਿਹਾ ਕਿ ਘਟਨਾ ਪਿੱਛੋਂ ਫਲਾਇੰਗ ਸਕੁਐਡ ਨੇ ਕੋਈ ਜਾਂਚ ਨਹੀਂ ਕੀਤੀ।PunjabKesari
ਨਵੀਨ ਪਟਨਾਇਕ ਰਹੇ ਸ਼ਾਂਤ 
ਸੋਸ਼ਲ ਮੀਡੀਆ 'ਤੇ ਅਜਿਹੇ ਹੀ ਵੀਡੀਓ ਦੇ ਇਕ ਸੈੱਟ ਨਾਲ ਇਕ ਹੋਰ ਘਟਨਾ ਦਾ ਮਿਲਾਨ ਕੀਤਾ ਗਿਆ ਹੈ। ਇਸ ਵਿਚ ਉਸੇ ਦਿਨ ਰੁੜਕੇਲਾ ਵਿਖੇ ਫਲਾਇੰਗ ਸਕੁਐਡ ਨੂੰ ਬੀਜੂ ਜਨਤਾ ਦਲ ਦੇ ਮੁਖੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਜਾਂਚ ਕਰਦਿਆਂ ਵਿਖਾਇਆ ਗਿਆ ਹੈ। ਵੀਡੀਓ ਵਿਚ ਪਟਨਾਇਕ ਜਾਂਚ ਟੀਮ ਨੂੰ ਸ਼ਾਂਤਮਈ ਢੰਗ ਨਾਲ ਪੂਰਾ ਸਹਿਯੋਗ ਦਿੰਦੇ ਨਜ਼ਰ ਆ ਰਹੇ ਹਨ। ਜਾਂਚ ਮੁਕੰਮਲ ਹੋਣ ਤੱਕ ਉਹ ਹੈਲੀਕਾਪਟਰ ਵਿਚ ਉਡੀਕ ਕਰਦੇ ਨਜ਼ਰ ਆਏ।

ਅਧਿਕਾਰੀ ਦੀ ਮੁਅੱਤਲੀ ਗਲਤ : ਕਾਂਗਰਸ
ਕਾਂਗਰਸ ਨੇ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਇਕ ਦਸਤੇ ਦੇ ਅਧਿਕਾਰੀ ਦੀ ਮੁਅੱਤਲੀ 'ਤੇ ਤਿੱਖੀ ਟਿੱਪਣੀ ਕਰਦਿਆਂ ਇਸਨੂੰ ਗਲਤ ਕਦਮ ਕਰਾਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਸਵਾਲ ਕੀਤਾ ਕਿ ਆਖਿਰ ਅਜਿਹੀ ਕਾਰਵਾਈ ਕਰ ਕੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਕਾਨੂੰਨ ਕੁਝ ਲੋਕਾਂ ਲਈ ਵੱਖਰਾ ਹੈ? ਜੇ ਐੱਸ. ਪੀ. ਜੀ. ਸੁਰੱਖਿਆ ਪ੍ਰਾਪਤ ਕਾਂਗਰਸੀ ਆਗੂਆਂ ਦੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਭਾਜਪਾ ਦੇ ਆਗੂਆਂ 'ਤੇ ਇਹ ਹੁਕਮ ਕਿਉਂ ਨਹੀਂ ਲਾਗੂ ਹੁੰਦਾ।
ਪਾਰਟੀ ਦੇ ਪ੍ਰਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਪੂਰੀ ਵਿਰੋਧੀ ਧਿਰ 'ਤੇ ਛਾਪੇ ਮਾਰਨ ਦੀ ਖੇਡ ਖੇਡਦੇ ਹਨ ਪਰ ਖੁਦ 15 ਮਿੰਟ ਦੀ ਚੈਕਿੰਗ ਦੌਰਾਨ ਇੰਨਾ ਡਰ ਗਏ ਕਿ ਚੋਣ ਕਮਿਸ਼ਨ ਨੂੰ ਆਪਣੇ ਹੀ ਅਧਿਕਾਰੀ ਨੂੰ 'ਲਾਪਰਵਾਹੀ' ਦਾ ਦੋਸ਼ ਲਾ ਕੇ ਹਟਾਉਣਾ ਪਿਆ।


DIsha

Content Editor

Related News