ਪਾਇਲਟ ਪੁੱਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਮਾਂ, ਕ੍ਰੈਸ਼ ਮਗਰੋਂ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ
Sunday, Jun 29, 2025 - 12:09 PM (IST)

ਨੈਸ਼ਨਲ ਡੈਸਕ- ਮਾਂ-ਪੁੱਤਰ ਦਾ ਰਿਸ਼ਤਾ ਬਹੁਤ ਹੀ ਮੋਹ ਨਾਲ ਭਰਿਆ ਹੁੰਦਾ ਹੈ। ਜਵਾਨ ਪੁੱਤ ਜਦੋਂ ਦੁਨੀਆ ਨੂੰ ਅਲਵਿਦਾ ਕਹਿ ਜਾਵੇ ਤਾਂ ਸੋਚੋ ਉਸ ਮਾਂ 'ਤੇ ਕੀ ਬੀਤਦੀ ਹੈ, ਇਹ ਤਾਂ ਉਹ ਮਾਂ ਹੀ ਜਾਣਦੀ ਹੈ। 15 ਜੂਨ ਨੂੰ ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਜਿਸ ਵਿਚ ਜੈਪੁਰ ਦੇ ਪਾਇਲਟ ਰਾਜਵੀਰ ਸਿੰਘ ਦੀ ਮੌਤ ਹੋ ਗਈ। ਰਾਜਵੀਰ ਦੀ ਮੌਤ ਮਗਰੋਂ ਉਨ੍ਹਾਂ ਦੀ ਮਾਂ ਦੀ ਸਿਹਤ ਬਹੁਤ ਖਰਾਬ ਹੋ ਗਈ। ਪਾਇਲਟ ਰਾਜਵੀਰ ਸਿੰਘ ਦੀ ਮਾਂ ਨੇ ਪੁੱਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰਦੇ ਹੋਏ ਦਮ ਤੋੜ ਦਿੱਤਾ। ਉਸ ਹਾਦਸੇ ਨੂੰ ਹੁਣ 15 ਦਿਨ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸੇ 'ਚ ਪਾਇਲਟ ਰਾਜਵੀਰ ਦੀ ਮੌਤ, 4 ਮਹੀਨੇ ਪਹਿਲਾਂ ਹੀ ਬਣੇ ਸਨ ਪਿਤਾ
ਪੁੱਤ ਦੀ ਮੌਤ ਮਗਰੋਂ ਮਾਂ ਰਹਿਣ ਲੱਗੀ ਬੀਮਾਰ
ਦੱਸਿਆ ਜਾ ਰਿਹਾ ਹੈ ਕਿ ਪੁੱਤ ਦੀ ਅਚਾਨਕ ਮੌਤ ਨੇ ਮਾਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਖਾਮੋਸ਼ ਰਹਿਣ ਲੱਗ ਪਈ ਸੀ, ਨਾ ਖਾਣਾ-ਪੀਣਾ ਢੰਗ ਖਾ ਰਹੀ ਸੀ। ਜਿਸ ਕਾਰਨ ਸਿਹਤ ਵਿਗੜਣ ਲੱਗੀ। ਇਸ ਮਗਰੋਂ ਮਾਂ ਨੂੰ ਜੈਪੁਰ ਦੇ ਕਾਂਵਟੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਸ਼ਨੀਵਾਰ ਨੂੰ ਆਖ਼ਰੀ ਸਾਹ ਲਿਆ। ਰਾਜਵੀਰ ਦੀ ਯਾਦ ਵਿਚ ਆਯੋਜਿਤ ਕੀਤੇ ਜਾ ਰਹੇ ਸਾਰੇ ਸ਼ਰਧਾਂਜਲੀ ਸਮਾਰੋਹ ਫ਼ਿਲਹਾਲ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- 'ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ', ਹਿਮਾਚਲ ਦੀਆਂ ਸੜਕਾਂ ਨੂੰ ਵੇਖ ਦੰਗ ਰਹੇ ਗਏ ਮੰਤਰੀ
ਹੈਲੀਕਾਪਟਰ ਕ੍ਰੈਸ਼ 'ਚ ਪਾਇਲਟ ਸਮੇਤ 7 ਲੋਕਾਂ ਦੀ ਮੌਤ
ਦੱਸ ਦੇਈਏ ਕਿ ਉੱਤਰਾਖੰਡ ਦੇ ਕੇਦਾਰਨਾਥ ਧਾਮ ਸਥਿਤ ਗੌਰੀਕੁੰਡ ਖੇਤਰ ਵਿਚ 15 ਜੂਨ ਨੂੰ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਹੈਲੀਕਾਪਟਰ ਕ੍ਰੈਸ਼ ਵਿਚ ਜੈਪੁਰ ਦੇ ਪਾਇਲਟ ਰਾਜਵੀਰ ਸਿੰਘ ਚੌਹਾਨ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਰਾਜਵੀਰ ਫ਼ੌਜ ਤੋਂ ਲੈਫਟੀਨੈਂਟ ਕਰਨਲ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਫ਼ੌਜ ਵਿਚ ਕਰੀਬ 14 ਸਾਲਾਂ ਤੱਕ ਸੇਵਾਵਾਂ ਦੇਣ ਮਗਰੋਂ ਉਹ ਪਾਇਲਟ ਦੇ ਰੂਪ ਵਿਚ ਸ਼ਹਿਰੀ ਹਵਾਬਾਜ਼ੀ ਖੇਤਰ ਨਾਲ ਜੁੜੇ ਸਨ। ਹਾਲ ਹੀ 'ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਖੁਸ਼ੀ ਆਈ, ਜਦੋਂ ਉਨ੍ਹਾਂ ਦੀ ਪਤਨੀ ਨੇ ਚਾਰ ਮਹੀਨੇ ਪਹਿਲਾਂ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਹਾਦਸੇ ਨੇ ਪਰਿਵਾਰ ਦੀ ਖੁਸ਼ੀ ਨੂੰ ਸੋਗ ਵਿਚ ਬਦਲ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8