ਭਰਾ ਨੇ ਹੈਲੀਕਾਪਟਰ ਤੋਂ ਕਰਵਾਈ ਭੈਣ ਦੀ ਵਿਦਾਈ, ਵੇਖਣ ਵਾਲਿਆਂ ਦੀ ਲੱਗੀ ਭੀੜ
Thursday, Dec 05, 2024 - 12:59 PM (IST)
ਝਾਂਸੀ- ਭਰਾ-ਭੈਣ ਦਰਮਿਆਨ ਭਾਵੇਂ ਕਿੰਨੇ ਵੀ ਝਗੜੇ ਕਿਉਂ ਨਾ ਹੋਣ ਪਰ ਜਦੋਂ ਦੋਹਾਂ ਨੂੰ ਇਕ-ਦੂਜੇ ਦੀ ਲੋੜ ਹੁੰਦੀ ਹੈ ਤਾਂ ਉਹ ਸਭ ਤੋਂ ਅੱਗੇ ਹੁੰਦੇ ਹਨ। ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ, ਜਿੱਥੇ ਇਕ ਭਰਾ ਨੇ ਆਪਣੀ ਭੈਣ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਉਸ ਦੀ ਵਿਦਾਈ ਹੈਲੀਕਾਪਟਰ ਤੋਂ ਕਰਵਾਈ। ਇਸ ਵਿਦਾਈ ਦੀ ਚਰਚਾ ਪੂਰੇ ਝਾਂਸੀ ਵਿਚ ਹੋ ਰਹੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਲੋਕ ਇਸ ਭਰਾ ਦੀਆਂ ਖੂਬ ਤਾਰੀਫ਼ਾ ਕਰ ਰਹੇ ਹਨ।
ਇਹ ਵੀ ਪੜ੍ਹੋ- 104 ਸਾਲ ਦਾ ਬਜ਼ੁਰਗ 36 ਸਾਲਾਂ ਮਗਰੋਂ ਜੇਲ੍ਹ 'ਚੋਂ ਹੋਇਆ ਰਿਹਾਅ, ਕਿਹਾ- ਮੈਨੂੰ ਤਾਂ ਯਾਦ ਵੀ ਨਹੀਂ....
ਲਾੜੀ ਦੇ ਪਿਤਾ ਦਾ ਸੁਫ਼ਨਾ ਹੋਇਆ ਪੂਰਾ
ਦਰਅਸਲ ਲਾੜੀ ਦੇ ਪਿਤਾ ਪੁਲਸ ਵਿਚ ਸਨ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਧੀ ਦੀ ਵਿਦਾਈ ਹੈਲੀਕਾਪਟਰ ਤੋਂ ਹੋਵੇ ਪਰ ਪਿਤਾ ਦੀ ਮੌਤ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਸੁਫ਼ਨਾ ਪੂਰਾ ਕੀਤਾ। ਇਹ ਮਾਮਲਾ ਝਾਂਸੀ ਜ਼ਿਲੇ ਦੇ ਪਿੰਡ ਪਾਲਰ ਦਾ ਹੈ। ਰਾਜ ਬਹਾਦਰ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਅਤੇ ਪੁਲਸ ਵਿਚ ਤਾਇਨਾਤ ਸਨ। ਉਹ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਧੀ ਦੀ ਵਿਦਾਈ ਹੈਲੀਕਾਪਟਰ ਤੋਂ ਹੋਵੇ ਪਰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਇਹ ਸੁਫ਼ਨਾ ਪੁੱਤਰ ਯਦੁਵੀਰ ਸਿੰਘ ਨੇ ਪੂਰਾ ਕੀਤਾ ਅਤੇ ਆਪਣੀ ਭੈਣ ਨੂੰ ਧੂਮਧਾਮ ਨਾਲ ਹੈਲੀਕਾਪਟਰ ਤੋਂ ਵਿਦਾ ਕੀਤਾ।
ਇਹ ਵੀ ਪੜ੍ਹੋ- 'ਹਵਾਈ ਚੱਪਲਾਂ ਛੱਡੋ, ਬਾਟਾ ਦੇ ਬੂਟ ਪਹਿਨਣ ਵਾਲਾ ਵੀ ਨਹੀਂ ਕਰ ਪਾ ਰਿਹਾ ਜਹਾਜ਼ 'ਚ ਸਫ਼ਰ'
ਹੈਲੀਕਾਪਟਰ ਤੋਂ ਹੋਈ ਲਾੜੀ ਦੀ ਵਿਦਾਈ
ਲਾੜੀ ਪੂਜਾ ਦਾ ਵਿਆਹ ਮੈਰੀ ਪਿੰਡ ਵਿਚ ਰਹਿਣ ਵਾਲੇ ਜਤਿੰਦਰ ਯਾਦਵ ਦੇ ਪੁੱਤਰ ਅਭਿਸ਼ੇਕ ਯਾਦਵ ਨਾਲ ਹੋਇਆ। ਪੂਜਾ ਦੇ ਪਿਤਾ ਦੀ ਇੱਛਾ ਸੀ ਕਿ ਧੀ ਦੇ ਵਿਆਹ ਵਿਚ ਸਭ ਕੁਝ ਖ਼ਾਸ ਹੋਣਾ ਚਾਹੀਦਾ ਹੈ। ਇਸ ਵਿਆਹ ਨੂੰ ਯਾਦਗਾਰ ਬਣਾਉਣ ਲਈ ਦੋਹਾਂ ਪਰਿਵਾਰਾਂ ਨੇ ਕਈ ਇੰਤਜ਼ਾਮ ਕੀਤੇ। ਪੂਜਾ ਦੀ ਵਿਦਾਈ ਨੂੰ ਯਾਦਗਾਰ ਬਣਾਉਣ ਲਈ ਭਰਾ ਨੇ ਵੱਖਰਾ ਹੀ ਇੰਤਜ਼ਾਮ ਕੀਤਾ। ਵਿਦਾਈ ਦੌਰਾਨ ਇਕ ਹੈਲੀਕਾਪਟਰ ਪਹੁੰਚਿਆ ਅਤੇ ਇਸ ਤੋਂ ਬਾਅਦ ਇਸ ਨੂੰ ਵੇਖਣ ਲਈ ਪੂਰਾ ਪਿੰਡ ਉਮੜ ਪਿਆ। ਇਹ ਵਿਦਾਈ ਪੂਰੇ ਜ਼ਿਲ੍ਹੇ ਵਿਚ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿਵੇਂ ਹੀ ਲਾੜਾ-ਲਾੜੀ ਨੂੰ ਲੈ ਕੇ ਹੈਲੀਕਾਪਟਰ ਅਭਿਸ਼ੇਕ ਦੇ ਪਿੰਡ ਮੈਰੀ ਪਹੁੰਚਿਆ ਤਾਂ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਢੋਲ-ਨਗਾੜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।