8ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Friday, Aug 14, 2020 - 12:39 PM (IST)

8ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਿਟਡ (HEC) ਨੇ ਟਰੇਨੀ ਦੇ 164 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ 'ਤੇ 8ਵੀ ਜਾਂ 10ਵੀ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦੇ ਦਾ ਨਾਮ : ਟਰੇਨੀ  ( ਕਰਾਫਟਸਮੈਨਸ਼ਿਪ ਟ੍ਰੇਨਿੰਗ ਸਕੀਮ)

ਅਹੁਦਿਆਂ ਦੀ ਗਿਣਤੀ : 164

ਟ੍ਰੇਡ ਅਨੁਸਾਰ ਭਰਤੀ

  • ਇਲੈਕਟ੍ਰੀਸ਼ੀਅਨ - 20
  • ਫਿਟਰ - 40
  • ਮਸ਼ੀਨਿਸਟ - 16
  • ਵੈਲਡਰ - 40
  • ਕੋਪਾ (COPA) - 48


ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 14 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਿਣਤੀ 31 ਜੁਲਾਈ 2020 ਤੋਂ ਕੀਤੀ ਜਾਵੇਗੀ।

ਸਿੱਖਿਅਕ ਯੋਗਤਾ
ਫਿਟਰ ਟ੍ਰੇਡ ਲਈ ਉਮੀਦਵਾਰ ਦਾ 8ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਇਲਾਵਾ ਹੋਰ ਟ੍ਰੇਡ ਲਈ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਅਰਜ਼ੀ ਫ਼ੀਸ
CS/ST ਅਤੇ PWD ਵਰਗ ਲਈ ਕੋਈ ਅਰਜ਼ੀ ਫ਼ੀਸ ਨਹੀਂ ਰੱਖੀ ਗਈ ਹੈ। ਇਸ ਦੇ ਇਲਾਵਾ OBC/EWS ਵਰਗ ਨੂੰ 750 ਰੁਪਏ ਜਮ੍ਹਾਂ ਕਰਣੇ ਹੋਣਗੇ।

ਅਰਜ਼ੀ ਦੇਣ ਦੀ ਪ੍ਰਕਿਰਿਆ
ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਆਫਲਾਈਨ ਭਰੀਆਂ ਜਾਣਗੀਆਂ। ਉਮੀਦਵਾਰ ਸਬੰਧਤ ਵੈਬਸਾਈਟ http://hecltd.com 'ਤੇ ਜਾ ਕੇ ਅਰਜ਼ੀ ਪੱਤਰ ਦਾ ਨਿਰਧਾਰਤ ਫਾਰਮੇਟ ਪ੍ਰਾਪਤ ਕਰ ਲੈਣ। ਇਸ ਦੇ ਬਾਅਦ ਅਰਜ਼ੀ ਪੱਤਰ ਵਿਚ ਸਾਰੀ ਜਾਣਕਾਰੀ ਭਰ ਕੇ ਮੰਗੇ ਗਏ ਦਸਤਾਵੇਜ਼ਾਂ ਨਾਲ 29 ਅਗਸਤ ਤੋਂ ਪਹਿਲਾਂ ਨਿਰਧਾਰਤ ਪਤਾ- ਪ੍ਰਿੰਸੀਪਲ, ਐਚ.ਏ.ਸੀ. ਟ੍ਰੇਨਿੰਗ ਇੰਸਟੀਚਿਊਟ (ਐਚ.ਟੀ.ਆਈ.), ਪਲਾਂਟ ਪਲਾਜਾ ਰੋਡ, ਧੁਰਵਾ, ਰਾਂਚੀ- 834004  ਦੇ ਪਤੇ 'ਤੇ ਭੇਜ ਦਿਓ।


author

cherry

Content Editor

Related News