ਹਰਿਆਣਾ 'ਚ ਭਾਰੀ ਹਿੰਸਾ ਮਗਰੋਂ ਤਣਾਅ, ਲੱਗਾ ਕਰਫਿਊ, ਪ੍ਰੀਖਿਆ ਰੱਦ ਤੇ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

08/01/2023 10:42:16 AM

ਨਵੀਂ ਦਿੱਲੀ - ਹਰਿਆਣਾ ਸੂਬੇ ਦੇ ਨੂਹ ਜ਼ਿਲ੍ਹੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਕਾਰਨ ਭਾਰੀ ਤਣਾਅ ਪੈਦਾ ਹੋ ਗਿਆ ਹੈ। ਹਿੰਸਾ ਨੂੰ ਕਾਬੂ ਕਰਨ ਲਈ ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਪੂਰੇ ਇਲਾਕੇ 'ਚ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਹਿੰਸਾ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।

PunjabKesari

ਇਹ ਵੀ ਪੜ੍ਹੋ : ਟੈਕਸ ਵਿਭਾਗ ਤੋਂ ਮਿਲ ਰਹੇ GST ਦੇ ਨੋਟਿਸਾਂ ਕਾਰਣ ਕੰਪਨੀਆਂ ਪ੍ਰੇਸ਼ਾਨ, ਜਵਾਬ ਦੇਣਾ ਹੋ ਰਿਹੈ ਮੁਸ਼ਕਲ

  • ਸੀਐਮ ਮਨੋਹਰ ਲਾਲ ਨੇ ਕਿਹਾ ਕਿ ਨੂਹ ਘਟਨਾ ਮੰਦਭਾਗੀ ਹੈ। ਮੈਂ ਸਾਰੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
  • ਰੇਵਾੜੀ, ਗੁੜਗਾਉਂ, ਪਲਵਲ ਤੋਂ ਨੂਹ ਲਈ ਵਾਧੂ ਪੁਲਸ ਫੋਰਸ ਭੇਜੀ ਗਈ ਹੈ। ਪੂਰੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮਾਮਲੇ ਦੀ ਰਿਪੋਰਟ ਲੈ ਲਈ ਹੈ। ਰਾਜ ਦੇ ਡੀਜੀਪੀ ਪੀਕੇ ਅਗਰਵਾਲ ਅਤੇ ਸੀਆਈਡੀ ਮੁਖੀ ਆਲੋਕ ਮਿੱਤਲ ਵੀ ਨੂਹ ਲਈ ਰਵਾਨਾ ਹੋਏ।
  • ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼ਾਂਤੀ ਬਹਾਲੀ ਤੋਂ ਬਾਅਦ ਪੂਰਾ ਮੁਲਾਂਕਣ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਬਣਦੀ ਕਾਰਵਾਈ ਲਈ ਜ਼ਰੂਰੀ ਫ਼ੈਸਲੇ ਲਏ ਜਾਣਗੇ। ਅਸੀਂ ਮਦਦ ਲਈ ਹਵਾਈ ਸੈਨਾ ਨੂੰ ਵੀ ਬੁਲਾਇਆ ਜਾ ਸਕਦਾ ਹੈ।
     

ਇਸ ਕਾਰਨ ਭੜਕੀ ਹਿੰਸਾ

ਦਰਅਸਲ ਸੋਮਵਾਰ ਨੂੰ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ 'ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਸ ਅਧਿਕਾਰੀ, ਕਰਮਚਾਰੀ ਅਤੇ ਹੋਰ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਵੱਡੀ ਗਿਣਤੀ ਵਿਚ ਵਾਹਨਾਂ ਨੂੰ ਅੱਗ ਲਗਾ ਦਿੱਤੀ,  ਦੁਕਾਨਾਂ ਨੂੰ ਅੱਗ ਲਗਾ ਅਤੇ ਹੀਰੋ ਬਾਈਕ ਦੇ ਸ਼ੋਅਰੂਮ ਤੋਂ 200 ਬਾਈਕ ਲੁੱਟ ਕੇ ਸ਼ੋਅਰੂਮ ਦੀ ਭੰਨਤੋੜ ਕੀਤੀ। । ਲੋਕਾਂ ਨੇ ਬੱਸ ਨੂੰ ਟੱਕਰ ਮਾਰ ਕੇ ਸਾਈਬਰ ਥਾਣੇ ਦੀ ਕੰਧ ਤੋੜੀ ਅਤੇ ਅੰਦਰ ਭੰਨਤੋੜ ਕੀਤੀ। ਇਸ ਦੇ ਨਾਲ ਹੀ ਥਾਣੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਡਾਇਲ 112 ਦੀਆਂ ਗੱਡੀਆਂ ਨੂੰ ਸਾੜ ਦਿੱਤਾ ਗਿਆ। 

ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਰਸਤੇ ਚੌਲ-ਖੰਡ ਦੀ ਵਧ ਰਹੀ ਸਮੱਗਲਿੰਗ, ਜਲਦ ਫੱਟ ਸਕਦੈ ਮਹਿੰਗਾਈ ਦਾ ਬੰਬ

ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਸਖ਼ਤ ਕਾਰਵਾਈ

ਹਿੰਸਾ ਸੂਬੇ ਦੇ ਹੋਰ ਵੀ ਕਈ ਜ਼ਿਲ੍ਹਿਆਂ ਮੇਵਾਤ, ਸੋਹਾਣਾ, ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਤੱਕ ਫੈਲ ਗਈ ਹੈ। ਸਥਿਤੀ ਬਹੁਤ ਹੀ ਨਾਜ਼ੁਕ ਹੋ ਗਈ ਹੈ ਇਸ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨੂਹ, ਫਰੀਦਾਬਾਦ ਅਤੇ ਪਲਵਲ 'ਚ ਅੱਜ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਨੂਹ 'ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ 1 ਅਤੇ 2 ਅਗਸਤ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਮਣੀਪੁਰ ਵਿਚ ਵਿਗੜੇ ਹਾਲਾਤ ਦਾ ਅਸਰ ਲੁਧਿਆਣੇ ਦੇ ਹੌਜਰੀ ਉਦਯੋਗ 'ਤੇ, ਨਹੀਂ ਮਿਲਿਆ ਸਰਦੀਆਂ ਦਾ ਕੋਈ ਆਰਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harinder Kaur

Content Editor

Related News