ਮੋਹਲੇਧਾਰ ਮੀਂਹ ਦਾ ਕਹਿਰ, 5 ਜ਼ਿਲ੍ਹਿਆਂ ''ਚ ਸਕੂਲ ਬੰਦ

Wednesday, Nov 20, 2024 - 05:17 PM (IST)

ਮੋਹਲੇਧਾਰ ਮੀਂਹ ਦਾ ਕਹਿਰ, 5 ਜ਼ਿਲ੍ਹਿਆਂ ''ਚ ਸਕੂਲ ਬੰਦ

ਤਾਮਿਲਨਾਡੂ- ਦੱਖਣੀ ਤਾਮਿਲਨਾਡੂ ਅਤੇ ਨਾਲ ਲੱਗਦੇ ਕੋਮੋਰਿਨ ਖੇਤਰ 'ਤੇ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਮੰਗਲਵਾਰ ਰਾਤ ਤੋਂ ਇੱਥੋਂ ਦੇ ਦੱਖਣੀ ਅਤੇ ਡੈਲਟਾ ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਥੂਥੁਕੁਡੀ, ਟੇਨਕਾਸੀ, ਤਿਰੂਨੇਲਵੇਲੀ, ਤਿਰੂਵਰੂਰ ਅਤੇ ਕਰਾਈਕਲ ਜ਼ਿਲ੍ਹਿਆਂ (ਪੁਡੂਚੇਰੀ) ਵਿਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਰਾਮਨਾਥਪੁਰਮ ਜ਼ਿਲ੍ਹੇ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਥੂਥੁਕੁਡੀ ਦੇ ਤਿਰੂਚੇਂਦੁਰ 'ਚ ਘੱਟੋ-ਘੱਟ 30 ਰਿਹਾਇਸ਼ੀ ਖੇਤਰ ਮੀਂਹ ਦੇ ਪਾਣੀ 'ਚ ਡੁੱਬ ਗਏ ਹਨ ਅਤੇ ਪ੍ਰਭਾਵਿਤ ਇਲਾਕਿਆਂ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਮਨਾਥਪੁਰਮ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ। ਰਿਪੋਰਟਾਂ ਮੁਤਾਬਕ ਰਾਮਨਾਥਪੁਰਮ ਜ਼ਿਲ੍ਹੇ ਦੇ ਮੰਡਪਮ ਵਿਖੇ ਉੱਤਰੀ ਫਿਸ਼ਿੰਗ ਪੋਰਟ 'ਤੇ ਲਗਭਗ 15 ਮਸ਼ੀਨੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਤੇਜ਼ ਹਵਾਵਾਂ ਅਤੇ ਸਮੁੰਦਰੀ ਲਹਿਰਾਂ ਕਾਰਨ ਨੁਕਸਾਨੀਆਂ ਗਈਆਂ। ਸੂਬੇ ਵਿਚ ਤਿਰੂਨੇਲਵੇਲੀ ਜ਼ਿਲ੍ਹੇ ਦੇ ਨਲੂਮੁੱਕੂ 'ਚ ਬੁੱਧਵਾਰ ਸਵੇਰੇ 08:30 ਵਜੇ ਤੱਕ ਸਭ ਤੋਂ ਵੱਧ 17 ਸੈਂਟੀਮੀਟਰ, ਓਥੂ (ਤਿਰੁਨੇਲਵੇਲੀ) ਅਤੇ ਕੋਡੀਆਕਾਰਾਈ (ਨਾਗਾਪੱਟੀਨਮ ਜ਼ਿਲ੍ਹਾ) ਵਿਚ 15 ਸੈਂਟੀਮੀਟਰ, ਕਾਕਾਚੀ (ਤਿਰੁਨੇਲਵੇਲੀ), ਤਿਰੂਪੁਨਦੀਨਮ (ਐਨ) ਵਿਚ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। 


author

Tanu

Content Editor

Related News