ਹਿਮਾਚਲ 'ਚ ਭਾਰੀ ਬਾਰਿਸ਼ ਦਾ ਕਹਿਰ, ਸੜਕਾਂ ਅਤੇ ਘਰ ਬੁਰੀ ਤਰ੍ਹਾਂ ਤਬਾਹ
Thursday, Jun 13, 2019 - 12:10 PM (IST)

ਚੰਬਾ—ਸੂਬੇ 'ਚ ਜਿੱਥੇ ਇੱਕ ਪਾਸੇ ਅੱਤ ਦੀ ਗਰਮੀ ਪਈ, ਉੱਥੇ ਹੀ ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਸੂਬੇ ਦੇ ਲੋਕਾਂ ਲਈ ਆਫਤ ਬਣ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਤੇਜ਼ ਬਾਰਿਸ਼ ਅਤੇ ਗੜ੍ਹਿਆਂ ਨੇ ਕਾਫੀ ਤਬਾਹੀ ਮਚਾਈ।
ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਦੇ ਚੰਬਾ ਜ਼ਿਲੇ 'ਚ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਚੰਬਾ-ਭਰਮੌਰ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਕਈ ਥਾਵਾਂ 'ਤੇ ਸੜਕਾਂ ਵੀ ਖਰਾਬ ਹੋ ਗਈਆਂ। ਚੰਬਾ ਦੇ ਇੱਕ ਪਿੰਡ 'ਚ ਕਈ ਘਰ ਵੀ ਤਹਿਸ-ਨਹਿਸ ਹੋ ਗਏ। ਹਾਈਵੇਅ ਕਿਨਾਰੇ ਵਸਦੇ ਪਿੰਡਾਂ ਦੇ ਕਈ ਘਰਾਂ 'ਚ ਪਾਣੀ ਵੀ ਪਹੁੰਚ ਗਿਆ ਹੈ।
ਇਸ ਤੋਂ ਇਲਾਵਾ ਕਈ ਥਾਵਾਂ ਆਸਮਾਨੀ ਬਿਜਲੀ ਡਿੱਗਣ ਕਾਰਨ ਜਾਨਵਰ ਵੀ ਮਰ ਗਏ ਹਨ।