ਦਿੱਲੀ-ਨੋਇਡਾ ਸਮੇਤ ਪੂਰੇ NCR ''ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Thursday, Jun 27, 2024 - 10:00 AM (IST)

ਦਿੱਲੀ-ਨੋਇਡਾ ਸਮੇਤ ਪੂਰੇ NCR ''ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨੋਇਡਾ ਸਮੇਤ ਪੂਰੇ NCR 'ਚ ਸਵੇਰੇ-ਸਵੇਰੇ ਮੀਂਹ ਪੈਣ ਨਾਲ ਮੌਸਮ ਸੁਹਾਵਨਾ ਹੋ ਗਿਆ। ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਸਮੇਤ NCR 'ਚ ਤੇਜ਼ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ। ਜਿਸ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਮੀਂਹ ਕਾਰਨ ਕੁਝ ਥਾਵਾਂ 'ਤੇ ਸੜਕਾਂ ਪਾਣੀ ਨਾਲ ਭਰੀਆਂ ਹਨ। ਮੌਸਮ ਵਿਭਾਗ ਨੇ 27 ਜੂਨ ਨੂੰ ਇਸ ਤਰ੍ਹਾਂ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦਾ ਅਨੁਮਾਨ ਜਤਾਇਆ ਹੈ। 

ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਪੂਰੇ ਹਫ਼ਤੇ ਮੀਂਹ ਪਵੇਗਾ। 1 ਅਤੇ 2 ਜੁਲਾਈ ਨੂੰ ਗਰਜ ਨਾਲ ਮੀਂਹ ਪਵੇਗਾ। ਦੱਸ ਦੇਈਏ ਕਿ ਮਈ ਅਤੇ ਜੂਨ ਮਹੀਨੇ ਦੇ ਜ਼ਿਆਦਾਤਰ ਦਿਨਾਂ ਵਿਚ ਗਰਮੀ ਦਾ ਕਹਿਣ ਵੇਖਣ ਨੂੰ ਮਿਲਿਆ। ਉੱਪਰੋਂ ਲੂ ਦੇ ਗਰਮ ਥਪੇੜਿਆਂ ਨੇ ਲੋਕਾਂ ਦੀ ਹਾਲਤ ਹੋਰ ਖਰਾਬ ਕਰ ਦਿੱਤੀ ਹੈ। ਇਸ ਲਈ ਲੋਕ ਦਿੱਲੀ- NCR ਸਮੇਤ ਪੂਰੇ ਭਾਰਤ ਵਿਚ ਮੀਂਹ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦਿੱਲੀ ਵਿਚ ਇਸ ਵਾਰ ਰਿਕਾਰਡਤੋੜ ਗਰਮੀ ਪਈ। ਕਈ ਦਿਨਾਂ ਤੱਕ ਪਾਰਾ 45 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਿਹਾ। ਦੇਸ਼ ਦੇ ਪੂਰਬੀ ਸੂਬਿਆਂ ਵਿਚ ਵੀ ਮਾਨਸੂਨ ਪਹਿਲਾਂ ਹੀ ਦਸਤਕ ਦੇ ਚੁੱਕਾ ਹੈ। ਇਸ ਤੋਂ ਇਲਾਵਾ ਰਾਜਸਥਾਨ, ਗੁਜਰਾਤ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਚ ਆਈ ਤਬਦੀਲੀ ਤੋਂ ਦਿੱਲੀ ਵਾਲੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।

ਮੌਸਮ ਵਿਭਾਗ ਦੀ ਮੰਨੀਏ ਤਾਂ ਨੋਇਡਾ ਵਿਚ ਵੀ 28 ਜੂਨ ਤੋਂ 2 ਜੁਲਾਈ ਦਰਮਿਆਨ ਗਰਜ ਅਤੇ ਚਮਕ ਨਾਲ ਹਲਕੀ ਤੋਂ ਮੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫ਼ਤੇ ਨੋਇਡਾ ਦਾ ਵੱਧ ਤੋਂ ਵੱਧ ਤਾਪਮਾਨ 32 ਤੋਂ 39 ਡਿਗਰੀ ਸੈਲਸੀਅਸ ਵਿਚਾਲੇ ਅਤੇ ਘੱਟ ਤੋਂ ਘੱਟ ਤਾਪਮਾਨ 25 ਤੋਂ 28 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ  ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 28 ਤੋਂ 30 ਜੂਨ ਦਰਮਿਆਨ ਦਿੱਲੀ 'ਚ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਸ ਹਫਤੇ ਦੌਰਾਨ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 34 ਤੋਂ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।


author

Tanu

Content Editor

Related News