ਓਡੀਸ਼ਾ ''ਚ ਮੋਹਲੇਧਾਰ ਮੀਂਹ, ਸਰਕਾਰੀ ਤੇ ਪ੍ਰਾਈਵੇਟ ਸਕੂਲ ਕੀਤੇ ਗਏ ਬੰਦ

Wednesday, Aug 02, 2023 - 03:23 PM (IST)

ਓਡੀਸ਼ਾ ''ਚ ਮੋਹਲੇਧਾਰ ਮੀਂਹ, ਸਰਕਾਰੀ ਤੇ ਪ੍ਰਾਈਵੇਟ ਸਕੂਲ ਕੀਤੇ ਗਏ ਬੰਦ

ਭੁਵਨੇਸ਼ਵਰ- ਬੰਗਾਲ ਦੀ ਖਾੜੀ ਉੱਪਰ ਡੂੰਘੇ ਦਬਾਅ ਕਾਰਨ ਲਗਾਤਾਰ ਪੈ ਰਹੇ ਮੀਂਹ ਕਾਰਨ ਓਡੀਸ਼ਾ ਦੇ 13 ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਬੇ ਵਿਚ ਮੋਹਲੇਧਾਰ ਮੀਂਹ ਪਿਆ ਅਤੇ ਪਿਛਲੇ 24 ਘੰਟਿਆਂ ਦੌਰਾਨ 83.8 ਮਿਲੀਮੀਟਰ ਔਸਤ ਮੀਂਹ ਪਿਆ। ਸਭ ਤੋਂ ਵੱਧ 390.6 ਮਿਲੀਮੀਟਰ ਮੀਂਹ ਬੌਧ ਜ਼ਿਲ੍ਹੇ 'ਚ ਦਰਜ ਕੀਤਾ ਗਿਆ। 

ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ ਚਾਰ ਬਲਾਕਾਂ 'ਚ 300 ਮਿਲੀਮੀਟਰ ਤੋਂ ਵੱਧ, 17 ਬਲਾਕਾਂ ਵਿਚ 200 ਮਿਲੀਮੀਟਰ ਤੋਂ ਵੱਧ ਅਤੇ 68 ਬਲਾਕਾਂ 'ਚ 100 ਮਿਲੀਮੀਟਰ ਦਰਮਿਆਨ ਮੀਂਹ ਦਰਜ ਕੀਤਾ ਗਿਆ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਐੱਸ. ਸਾਹੂ ਨੇ ਬੁੱਧਵਾਰ ਨੂੰ ਜ਼ਿਲ੍ਹਾ ਕਲੈਕਟਰਾਂ ਨਾਲ ਮੀਂਹ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਉੱਚਿਤ ਸਾਵਧਾਨੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ। 

ਮੋਹਲੇਧਾਰ ਮੀਂਹ ਕਾਰਨ ਬੈਤਰਣੀ ਨਦੀ ਰਾਜਘਾਟ 'ਤੇ ਖ਼ਤਰੇ ਦੇ ਪੱਧਰ ਨੂੰ ਪਾਰ ਕਰ ਗਈ ਹੈ। ਰਾਜਘਾਟ 'ਤੇ ਖ਼ਤਰੇ ਦੇ ਨਿਸ਼ਾਨ 36.36 ਮੀਟਰ ਦੇ ਮੁਕਾਬਲੇ  ਨਦੀ 39.16 ਮੀਟਰ 'ਤੇ ਵਹਿ ਰਹੀ ਹੈ। ਮੀਂਹ ਮਗਰੋਂ ਨੈਸ਼ਨਲ ਹਾਈਵੇਅ ਅਤੇ ਸੂਬਾਈ ਹਾਈਵੇਅ 5 ਫੁੱਟ ਮੀਂਹ ਦੇ ਪਾਣੀ 'ਚ ਡੁੱਬ ਜਾਣ ਮਗਰੋਂ ਭੁਵਨੇਸ਼ਵਰ, ਫੁਲਬਨੀ, ਸੰਬਲਪੁਰ ਤੇ ਸੋਨਪੁਰ ਵਿਚਾਲੇ ਸੰਚਾਰ ਬੰਦ ਹੋ ਗਿਆ ਹੈ। 


author

Tanu

Content Editor

Related News