ਕਿਤੇ ਫਟਿਆ ਬੱਦਲ, ਕਿਤੇ ਡਿੱਗੀ ਇਮਾਰਤ, ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ

Sunday, Jun 25, 2023 - 11:23 PM (IST)

ਕਿਤੇ ਫਟਿਆ ਬੱਦਲ, ਕਿਤੇ ਡਿੱਗੀ ਇਮਾਰਤ, ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ

ਨੈਸ਼ਨਲ ਡੈਸਕ : ਦਿੱਲੀ ਅਤੇ ਮੁੰਬਈ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਭਾਰੀ ਮੀਂਹ ਪੈ ਰਿਹਾ ਹੈ। ਹਰਿਆਣਾ ਦੇ ਪੰਚਕੂਲਾ ਵਿੱਚ ਇਕ ਕਾਰ ਨਦੀ 'ਚ ਵਹਿ ਗਈ। ਇਸ ਦੇ ਨਾਲ ਹੀ ਮੁੰਬਈ ਦੇ ਵਿਲੇ ਪਾਰਲੇ 'ਚ ਇਮਾਰਤ ਦਾ ਹਿੱਸਾ ਡਿੱਗਣ ਕਾਰਨ 2 ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਬੱਦਲ ਫਟ ਗਿਆ।

ਇਹ ਵੀ ਪੜ੍ਹੋ : ਅਜਬ-ਗਜ਼ਬ: ਮੌਤ ਤੋਂ ਪਹਿਲਾਂ ਲੋਕ ਕੀ ਬੁੜਬੁੜਾਉਂਦੇ ਹਨ?, ਸਰੀਰ 'ਚ ਕੀ-ਕੀ ਹੁੰਦੇ ਬਦਲਾਅ, ਨਰਸ ਨੇ ਕੀਤਾ ਖੁਲਾਸਾ

PunjabKesari

ਮਾਨਸੂਨ ਨੇ ਭਾਵੇਂ ਦਿੱਲੀ ਵਿੱਚ ਦਸਤਕ ਨਹੀਂ ਦਿੱਤੀ ਪਰ ਮਾਨਸੂਨ ਤੋਂ ਪਹਿਲਾਂ ਦੇ ਮੀਂਹ ਨੇ ਰਾਜਧਾਨੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਹਾਲਾਂਕਿ, ਮੀਂਹ ਕਾਰਨ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪ੍ਰੀ-ਮੌਨਸੂਨ ਮੀਂਹ ਕਾਰਨ ਦਿੱਲੀ-ਐੱਨਸੀਆਰ ਦਾ ਮੌਸਮ ਸੁਹਾਵਣਾ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ ਦਿੱਲੀ 'ਚ ਓਰੇਂਜ ਅਲਰਟ ਐਲਾਨਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਜ਼ ਹਨੇਰੀ ਦੇ ਨਾਲ ਮੀਂਹ ਪੈ ਸਕਦਾ ਹੈ।

PunjabKesari

PunjabKesari

ਮਾਨਸੂਨ ਮੁੰਬਈ ਅਤੇ ਪੂਰਬੀ ਮਹਾਰਾਸ਼ਟਰ ਵਿੱਚ ਦਾਖਲ ਹੋ ਗਿਆ ਹੈ। ਪਿਛਲੇ 24 ਘੰਟਿਆਂ 'ਚ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੁੰਬਈ ਦੀ ਰਫ਼ਤਾਰ ਰੁਕ ਗਈ ਅਤੇ ਕਈ ਥਾਵਾਂ 'ਤੇ ਜਾਮ ਲੱਗ ਗਿਆ।  ਮੁੰਬਈ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਅੰਧੇਰੀ ਸਬਵੇਅ 'ਚ ਕਈ ਲਗਜ਼ਰੀ ਗੱਡੀਆਂ ਡੁੱਬ ਗਈਆਂ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ 5 ਦਿਨਾਂ ਤੱਕ ਮਹਾਰਾਸ਼ਟਰ 'ਚ ਮੀਂਹ ਪਵੇਗਾ।

ਇਹ ਵੀ ਪੜ੍ਹੋ : ਪਾਇਲਟ ਦੀ ਡਿਊਟੀ ਖ਼ਤਮ, ਯਾਤਰੀਆਂ ਨੂੰ ਅੱਧਵਾਟੇ ਛੱਡ ਤੁਰਦਾ ਬਣਿਆ, 6 ਘੰਟੇ ਲੋਕ ਹੋਏ ਖੱਜਲ-ਖੁਆਰ

PunjabKesari

ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਭਾਰੀ ਮੀਂਹ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਪਾਰਕਿੰਗ ਵਿੱਚ ਖੜ੍ਹੇ 8 ਵਾਹਨ ਵਹਿ ਗਏ, ਜਿਨ੍ਹਾਂ ਵਿੱਚ 5 ਕਾਰਾਂ ਤੇ 3 ਟਰੈਕਟਰ ਸ਼ਾਮਲ ਹਨ। ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪਾਣੀ ਆਉਣ ਕਾਰਨ ਵਾਹਨ ਵਹਿ ਗਏ। ਖੁਸ਼ਕਿਸਮਤੀ ਨਾਲ ਇਸ ਹੜ੍ਹ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News